ਨਵੀਂ ਦਿੱਲੀ, 22 ਜਨਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿਧਾਨ ਸਭਾ ਚੋਣਾਂ ਲਈ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਉਤੇ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਮਿਡਲ ਵਰਗ ਲਈ ਆਪਣਾ ਮੈਨੀਫੈਸੀਟੋ ਜਾਰੀ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਉਣ ਵਾਲੇ ਬਜਟ ਨੂੰ ਮਿਡਲ ਕਲਾਸ ਨੂੰ ਸਮਰਪਿਤ ਕਰਨ ਦੀ ਮੰਗ ਕਰਦੇ ਹੋਏ ਕੇਂਦਰ ਸਰਕਾਰ ਸਾਹਮਣੇ 7 ਮੰਗਾਂ ਰੱਖੀਆਂ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੜਕ ਤੋਂ ਸੰਸਦ ਤੱਕ ਮਿਡਲ ਕਲਾਸ ਦੀ ਆਵਾਜ਼ ਬੁਲੰਦ ਕਰੇਗੀ। ਬਜਟ ਵਿੱਚ ਆਮ ਆਦਮੀ ਪਾਰਟੀ ਦੇ ਸਾਂਸਦ ਮਿਡਲ ਕਲਾਸ ਦੀ ਆਵਾਜ਼ ਚੁੱਕਣਗੇ। ਉਨ੍ਹਾਂ ਕੇਂਦਰ ਸਰਕਾਰ ਸਾਹਮਣੇ 7 ਮੰਗਾਂ ਵੀ ਰੱਖੀਆਂ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਦਾ ਬਜਟ 2 ਫਸੀਦੀ ਤੋਂ ਵਧਾ ਕੇ 10 ਫੀਸਦੀ ਕੀਤਾ ਜਾਵੇ ਪ੍ਰਾਈਵੇਟ ਸਕੂਲਾਂ ਦੀ ਫੀਸ ਉਤੇ ਲਗਾਮ ਲਗਾਈ ਜਾਵੇ, ਉਚ ਸਿੱਖਿਆ ਲਈ ਸਬਸਿਡੀ ਅਤੇ ਸਕਾਲਰਸ਼ਿਪ ਦਿੱਤੀ ਜਾਵੇ, ਸਿਹਤ ਦਾ ਬਜਟ ਵੀ ਵਧਾਕੇ 10 ਫੀਸਦੀ ਕੀਤਾ ਜਾਵੇ ਅਤੇ ਹੈਲਰ ਇੰਸੋਰੈਂਸ ਤੋਂ ਟੈਕਸ ਹਟਾਏ, ਇਨਕਮ ਟੈਕਸ ਦੀ ਸੀਮਾ ਵਿੱਚ ਛੋਟ ਨੂੰ 7 ਤੋਂ ਵਧਾ ਕੇ 10 ਲੱਖ ਕੀਤਾ ਕੀਤਾ ਜਾਵੇ, ਜ਼ਰੂਰੀ ਵਸਤੂਆਂ ਤੋਂ ਜੀਐਸਟੀ ਹਟਾਏ, ਸੀਨੀਅਰ ਸੀਟੀਜਨ ਲਈ ਮਜ਼ਬੂਤ ਸੇਵਾ ਮੁਕਤ ਮਲਾਨ ਅਤੇ ਪੈਨਸ਼ਨ ਦੀ ਯੋਜਨਾ ਬਣੇ, ਦੇਸ਼ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਮੁਫਤ ਇਲਾਜ ਹੋਵੇ ਅਤੇ ਬਜ਼ੁਰਗਾਂ ਨੂੰ ਪਹਿਲਾ ਰੇਲਵੇ ਵਿੱਚ 50 ਫੀਸਦੀ ਛੋਟ ਮਿਲਦੀ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ, ਉਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ।