ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ, ਕਈ ਸੜਕਾਂ ਬੰਦ
ਨਵੀਂ ਦਿੱਲੀ, 22 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਦੇ ਪਹਾੜੀ ਰਾਜਾਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਤੀਜੇ ਦਿਨ ਬਰਫ਼ਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਦੇ ਹੰਸਾ ‘ਚ 2.5 ਸੈਂਟੀਮੀਟਰ ਬਰਫਬਾਰੀ ਹੋਈ ਹੈ, ਜਦਕਿ ਕਾਜ਼ਾ ਸਮੇਤ ਹੋਰ ਇਲਾਕਿਆਂ ‘ਚ ਵੀ 5 ਤੋਂ 6 ਸੈਂਟੀਮੀਟਰ ਤੱਕ ਬਰਫਬਾਰੀ ਹੋਈ ਹੈ। ਬੁੱਧਵਾਰ ਨੂੰ ਵੀ ਇੱਥੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਕੁਕਾਮਸੇਰੀ ਵਿੱਚ ਰਾਤ ਦਾ ਤਾਪਮਾਨ -5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜੰਮੂ-ਕਸ਼ਮੀਰ ਦੇ ਗੁਲਮਰਗ, ਸੋਨਮਰਗ, ਜ਼ੋਜਿਲਾ ਦੱਰੇ ਵਰਗੇ ਉੱਚਾਈ ਵਾਲੇ ਇਲਾਕਿਆਂ ‘ਚ ਬਰਫਬਾਰੀ ਕਾਰਨ ਗੁਰੇਜ਼-ਬਾਂਦੀਪੋਰਾ ਰੋਡ, ਸੇਮਥਾਨ-ਕਿਸ਼ਤਵਾੜ, ਮੁਗਲ ਰੋਡ ਨੂੰ ਬੰਦ ਕਰ ਦਿੱਤਾ ਗਿਆ। ਇੱਥੇ ਬਰਫ਼ ਹਟਾਉਣ ਦਾ ਕੰਮ ਚੱਲ ਰਿਹਾ ਹੈ।