ਮੋਰਿੰਡਾ, 22 ਜਨਵਰੀ (ਭਟੋਆ)
ਜਿਲਾ ਟਰੈਫਿਕ ਪੁਲਿਸ ਅਤੇ ਜ਼ਿਲਾ ਸ਼ਐਜੂਕੇਸ਼ਨ ਸੈੱਲ ਵੱਲੋਂ ਮੋਰਿੰਡਾ ਦੇ ਕਾਈਨੌਰ ਚੌਂਕ ਵਿਖੇ ਟਰੈਫਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਟਰੀ ਕਲੱਬ ਮੋਰਿੰਡਾ ਦੇ ਸਹਿਯੋਗ ਨਾਲ ਟਰੈਫਿਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀਐਸਪੀ ਐਚ ਅਤੇ ਟਰੈਫਿਕ ਮੋਹਿਤ ਸਿੰਘਲਾ ਡੀਐਸਪੀ ਮੋਰਿੰਡਾ ਜੇ ਪੀ ਸਿੰਘ ਐਸਐਚ ਓ ਸਿਟੀ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਉਕਤ ਅਧਿਕਾਰੀਆਂ ਤੋਂ ਇਲਾਵਾ ਰੋਟਰੀ ਕਲੱਬ ਮਰਿੰਡਾ ਦੇ ਸੀਨੀਅਰ ਆਗੂ ਡਾਕਟਰ ਨਿਰਮਲ ਤੇ ਮਾਨ ਡਾਕਟਰ ਜੀਪੀਐਸ ਮਾਵੀ ਪ੍ਰੋਜੈਕਟ ਚੇਅਰਮੈਨ ਮਨਜੀਤ ਸਿੰਘ ਭਾਟੀਆ ਟਰੈਫਿਕ ਇੰਚਾਰਜ ਮਲਕੀਤ ਸਿੰਘ ਜਿਲਾ ਟਰੈਫਿਕ ਪੁਲਿਸ ਦੇ ਇੰਚਾਰਜ ਏਐਸਆਈ ਅਜੇ ਕੁਮਾਰ ਏਐਸਆਈ ਦੀਦਾਰ ਸਿੰਘ ਅਤੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਮੌਕੇ ਤੇ ਮੌਜੂਦ ਵਾਹਨ ਚਾਲਕਾਂ ਅਤੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ। ਉਹਨਾਂ ਸਮੂਹ ਵਹਾਂ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਨਿਯਮਾਂ ਦੀ ਉਲੰਘਣਾ ਸਬੰਧੀ ਸਾਰੇ ਤੱਥਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਤੇ ਡੀਐਸਪੀ ਮੋਹਿਤ ਸਿੰਘਲਾ ਵੱਲੋਂ ਮੌਕੇ ਤੇ ਮੌਜੂਦ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜਿਨਾਂ ਨੇ ਲੋਕਾਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਕੀਤਾ ਉਹਨਾਂ ਕਿਹਾ ਕਿ ਭਾਵੇਂ ਕੋਈ ਵੀ ਵਿਅਕਤੀ ਜਾਣ ਬੁੱਝ ਕੇ ਜਾਂ ਅਣਜਾਣਪੁਣੇ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਹ ਵੀ ਸਜ਼ਾ ਦਾ ਭਾਗੀ ਹੈ ਉਹਨਾਂ ਜਿੱਥੋਂ ਲੋਕਾਂ ਜਿੱਥੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਭਰਪੂਰ ਜਾਣਕਾਰੀ ਦਿੱਤੀ ਉਥੇ ਹੀ ਬੱਚਿਆਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਨਾਬਾਲਗ ਬੱਚਿਆਂ ਦੇ ਹੱਥ ਵਾਹਨ ਨਾ ਫੜਾਏ ਜਾਣ। ਉਹਨਾਂ ਕਿਹਾ ਕਿ ਇਹ ਸਭ ਤੋਂ ਵੱਧ ਖਤਰਨਾਕ ਜੁਰਮ ਹੈ ਅਤੇ ਇਸ ਲਈ ਬੱਚਿਆਂ ਦੇ ਮਾਪੇ ਵੀ ਗੁਨਾਹਗਾਰ ਮੰਨੇ ਜਾਂਦੇ ਹਨ। ਇਸ ਮੌਕੇ ‘ਤੇ ਡੀਐਸਪੀ ਹੈਡ ਕਵਾਟਰ ਮੋਹਿਤ ਸਿੰਗਲਾ ਨੇ ਵਾਹਨਾਂ ਦੇ ਅੱਗੇ ਪਿੱਛੇ ਰਿਫਲੈਕਟਰ ਵੀ ਲਗਾਏ ਅਤੇ ਵਾਹਨ ਚਾਲਕਾਂ ਨੂੰ ਧੁੰਦ ਦੇ ਮੌਸਮ ਵਿੱਚ ਬਹੁਤ ਹੀ ਸਾਵਧਾਨੀ ਵਰਤਣ ਗੱਡੀਆਂ ਧੀਮੀ ਰਫਤਾਰ ਨਾਲ ਚਲਾਉਣ ਗੱਡੀਆਂ ਵਿਚਕਾਰ ਕਾਫੀ ਫਾਸਲਾ ਰੱਖਣ ਇੰਡੀਕੇਟਰਾਂ ਦੀ ਵਰਤੋਂ ਕਰਨ ਫੋਕਟ ਆਦਿ ਵਰਤੋਂ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਡੀਐਸਪੀ ਮੋਰਿੰਡਾ ਜੇਪੀ ਸਿੰਘ ਅਤੇ ਐਸਐਚ ਓ ਮਰਿੰਡਾ ਇੰਸਪੈਕਟਰ ਹਰਜਿੰਦਰ ਸਿੰਘ ਨੇ ਸ਼ਹਿਰ ਵਿੱਚ ਆਉਣ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਬਾਜ਼ਾਰਾਂ ਵਿੱਚ ਭਾਰ ਬਾਹਕ ਗੱਡੀਆਂ ਦੀ ਐਂਟਰੀ 9 ਵਜੇ ਤੋਂ 7 ਵਜੇ ਤੱਕ ਨੋ ਐਂਟਰੀ ਦੀਆਂ ਹਦਾਇਤਾਂ ਮੁੜ ਤੋਂ ਦੁਹਰਾਈਆਂ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਜੀ ਪੀ ਐੱਸ ਮਾਵੀ, ਡਾਕਟਰ ਨਿਰਮਲ ਧੀਮਾਨ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਹਰਜੀਤ ਸਿੰਘ ਸੋਢੀ, ਸੁਖਵਿੰਦਰ ਸਿੰਘ ਮੁੰਡੀਆਂ, ਮਨਜੀਤ ਭਾਟੀਆ, ਰਾਜ ਕੁਮਾਰ ਤੁਲਾਨੀ, ਨਿਤਿਨ ਗੁਪਤਾ, ਅਵਤਾਰ ਸਿੰਘ , ਸੰਦੀਪ ਸਿੰਗਲਾ, ਯਸ਼ੂ ਸੂਦ, ਜਗਜੀਤ ਸਿੰਘ ਮੋਰਿੰਡਾ, ਲਖਬੀਰ ਸਿੰਘ ਸਾਬਕਾ ਸਰਪੰਚ ਲਛਮਣਗੜ੍ਹ, ਮੁਹੰਮਦ ਰਸ਼ੀਦ, ਸੋਨੀ ਮੋਰਿੰਡਾ, ਰਾਜੂ ਹਵਾਰਾ, ਜਗਤਾਰ ਸਿੰਘ ਸਹੇੜੀ, ਬਲਵਿੰਦਰ ਸਿੰਘ ਮਾੜੂ, ਹਰਨੇਕ ਸਿੰਘ ਮਾਨ, ਪਰਮਜੀਤ ਸਿੰਘ, ਜੀਤ ਸਿੰਘ ਰੰਗੀਆਂ, ਮੰਗਾ ਸਹੇੜੀ, ਹਰਵਿੰਦਰ ਸਿੰਘ ਸਰਪੰਚ ਕੋਟਲਾ, ਨੰਬਰਦਾਰ ਰਘਵੀਰ ਸਿੰਘ ਕਜੌਲੀ ਆਦਿ ਵੀ ਸ਼ਾਮਿਲ ਸਨ।