ਪਟਨਾ, 23 ਜਨਵਰੀ, ਦੇਸ਼ ਕਲਿੱਕ ਬਿਓਰੋ :
ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਘਰ ਛਾਪਾ ਮਾਰਨ ਉਤੇ ਕਰੋੜਾਂ ਰੁਪਏ ਦੇ ਨੋਟਾਂ ਦਾ ਢੇਰ ਮਿਲੇ ਹਨ। ਪੈਸੇ ਗਿਣਨ ਲਈ ਮਸ਼ੀਨ ਮੰਗਾਉਣੀ ਪਈ ਹੈ। ਬਿਹਾਰ ਦੇ ਬੇਤੀਆ ਵਿੱਚ ਵਿਜੀਲੈਂਸ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਜਨੀਸ਼ਕਾਂਤ ਪ੍ਰਵੀਨ ਦੇ ਘਰ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਕੈਸ਼ ਬਰਾਮਦ ਹੋਇਆ ਹੈ। ਮੁਢਲੀ ਜਾਣਕਾਰੀ ਅਨੁਸਾਰ ਬੇਤੀਆ-ਸਰਿਸਵਾ ਰੋਡ ਉਤੇ ਸਥਿਤ ਕਿਰਾਏ ਦੇ ਘਰ ਉਤੇ ਲਗਭਗ 1 ਕਰੋੜ 87 ਲੱਖ ਰੁਪਏ ਮਿਲੇ ਹਨ। ਛਾਪੇਮਾਰੀ ਦੌਰਾਨ ਨੋਟਾਂ ਦੀਆਂ ਮਿਲੀਆਂ ਐਨੀ ਮਾਤਰਾ ਵਿੱਚ ਗੱਡੀਆਂ ਨੂੰ ਮਿਣਨ ਲਈ ਮਸ਼ੀਨਾਂ ਮੰਗਵਾਈਆਂ ਗਈਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਦੇ ਹੋਰਨਾਂ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਜੀਲੈਂਸ ਵਿਭਾਗ ਵੱਲੋਂ ਛਾਪੇਮਾਰੀ ਮੁਫਸਿਸਲ ਥਾਣਾ ਖੇਤਰ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਰਿਹਾਇਸ਼ ਉਤੇ ਛਾਪਾ ਮਾਰਿਆ ਗਿਆ। ਸੁਰੱਖਿਆ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਅਜੇ ਤੱਕ ਛਾਪਾ ਮਾਰਨ ਦੇ ਕਾਰਨ ਦਾ ਪਤਾ ਨਹੀਂ ਲੱਗਿਆ।
Published on: ਜਨਵਰੀ 23, 2025 1:44 ਬਾਃ ਦੁਃ