ਕੈਨੇਡਾ ਗਈ ਪੰਜਾਬਣ ਲੜਕੀ ਲਾਪਤਾ, ਪਰਿਵਾਰ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਅੱਗੇ ਮੱਦਦ ਲਈ ਗੁਹਾਰ

Punjab

ਕੈਨੇਡਾ ਗਈ ਪੰਜਾਬਣ ਲੜਕੀ ਲਾਪਤਾ, ਪਰਿਵਾਰ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਅੱਗੇ ਮੱਦਦ ਲਈ ਗੁਹਾਰ

ਬਠਿੰਡਾ, 23 ਜਨਵਰੀ, ਦੇਸ਼ ਕਲਿਕ ਬਿਊਰੋ :
ਬਠਿੰਡਾ ਤੋਂ ਕੈਨੇਡਾ ਗਈ ਇੱਕ ਮੁਟਿਆਰ ਲਾਪਤਾ ਹੋ ਗਈ ਹੈ। ਪਿੰਡ ਸੰਦੋਹਾ ਦੀ ਰਹਿਣ ਵਾਲੀ ਸੰਦੀਪ ਕੌਰ 15 ਜਨਵਰੀ ਤੋਂ ਗਾਇਬ ਹੈ। ਪਰਿਵਾਰ ਨੇ ਹੁਣ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਬੇਟੀ ਦੇ ਬਿਹਤਰ ਭਵਿੱਖ ਲਈ ਜ਼ਮੀਨ ਵੇਚ ਕੇ ਉਸਨੂੰ ਕੈਨੇਡਾ ਭੇਜਿਆ ਗਿਆ ਸੀ। ਸੰਦੀਪ ਪਹਿਲਾਂ ਹੀ ਕੈਨੇਡਾ ਵਿੱਚ ਆਪਣੀ ਪੜਾਈ ਮੁਕਾਉਣ ਦੇ ਬਾਅਦ ਰੋਜ਼ਗਾਰ ਦੀ ਭਾਲ ਕਰ ਰਹੀ ਸੀ।
ਉਹ ਨਿਯਮਿਤ ਤੌਰ ’ਤੇ ਪਰਿਵਾਰ ਨਾਲ ਸੰਪਰਕ ਵਿੱਚ ਰਹਿੰਦੀ ਸੀ ਅਤੇ ਇਹ ਭਰੋਸਾ ਦਿੰਦੀ ਸੀ ਕਿ ਉਹ ਮਿਹਨਤ ਕਰਕੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰੇਗੀ ਅਤੇ ਕਰਜ਼ਾ ਉਤਾਰੇਗੀ। ਕੈਨੇਡਾ ਪੁਲਿਸ ਅਜੇ ਤੱਕ ਲੜਕੀ ਬਾਰੇ ਕੋਈ ਪਤਾ ਨਹੀਂ ਲਗਾ ਸਕੀ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਦੇ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬਣ ਦੀ ਸੰਭਾਵਨਾ ਹੈ, ਪਰ ਪਰਿਵਾਰ ਇਸ ਗੱਲ ਨਾਲ ਸੰਤੁਸ਼ਟ ਨਹੀਂ ਹੈ।
ਉਹ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ ਅਤੇ ਸੱਚਾਈ ਸਾਹਮਣੇ ਲਿਆਂਦਿਆਂ ਦੋਵੇਂ ਸਰਕਾਰਾਂ ਤੋਂ ਦਖਲ ਦੀ ਅਪੀਲ ਕਰ ਰਹੇ ਹਨ।
15 ਜਨਵਰੀ ਤੋਂ ਲੜਕੀ ਦਾ ਫ਼ੋਨ ਬੰਦ ਹੋ ਗਿਆ, ਘਰਵਾਲਿਆਂ ਨੇ ਪੁੱਛਗਿੱਛ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਲੜਕੀ ਆਪਣੇ ਦੋਸਤ ਦੇ ਨਾਲ ਬੀਚ ’ਤੇ ਫੋਟੋਆਂ ਖਿੱਚ ਰਹੀ ਸੀ, ਉਸ ਸਮੇਂ ਸਮੁੰਦਰ ਦੀਆਂ ਲਹਿਰਾਂ ਕਾਰਨ ਉਹ ਪਾਣੀ ਵਿੱਚ ਡਿੱਗ ਗਈ।
ਪਰਿਵਾਰ ਨੇ ਇਸ ਮਾਮਲੇ ’ਤੇ ਸਵਾਲ ਉਠਾਏ ਹਨ। ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਬੇਟੀ ਨਾਲ ਹੋਈ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ। ਲੜਕੀ ਦੇ ਭਰਾ ਨੇ ਦੱਸਿਆ ਕਿ ਉਸਨੇ ਤਿੰਨ ਮਹੀਨੇ ਪਹਿਲਾਂ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਉਂਟ ਬੰਦ ਕਰ ਦਿੱਤੇ ਸਨ ਅਤੇ ਉਹ ਪਰਿਵਾਰ ਨਾਲ ਬਹੁਤ ਘੱਟ ਗੱਲ ਕਰਦੀ ਸੀ। 1 ਜਨਵਰੀ ਨੂੰ ਉਹ ਆਪਣੇ ਮਾਮੇ ਕੋਲ ਗਈ ਸੀ ਅਤੇ ਉਸ ਸਮੇਂ ਵੀ ਉਹ ਕਾਫੀ ਘਬਰਾਈ ਹੋਈ ਸੀ।

Published on: ਜਨਵਰੀ 23, 2025 5:32 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।