ਮੋਹਾਲੀ, 23 ਜਨਵਰੀ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਨਵਾਂਗਾਓਂ ‘ਚ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇੱਥੇ ਇੱਕ ਦੋ ਸਾਲ ਦੇ ਬੱਚੇ ਉਤੋਂ ਗਲੀ ਵਿੱਚ ਖੇਡਦੇ ਹੋਏ ਅਚਾਨਕ ਇੱਕ ਕਾਰ ਚੜ੍ਹ ਗਈ। ਉਸ ਉੱਤੋਂ ਪਹਿਲਾਂ ਅੱਗੇ ਵਾਲਾ ਅਤੇ ਫਿਰ ਪਿਛਲਾ ਟਾਇਰ ਲੰਘ ਗਿਆ। ਪਰ ਬੱਚਾ ਫਿਰ ਖੜ੍ਹਾ ਹੋ ਗਿਆ।
ਬੱਚਾ ਪੂਰੀ ਤਰ੍ਹਾਂ ਠੀਕ ਹੈ।ਉਸ ਨੂੰ ਇਕ ਝਰੀਟ ਵੀ ਨਹੀਂ ਸੀ ਆਈ। ਹਾਲਾਂਕਿ ਘਟਨਾ ਤੋਂ ਬਾਅਦ ਬੱਚਾ ਡਰਿਆ ਜ਼ਰੂਰ ਹੋਇਆ ਸੀ। ਫਿਰ ਪਰਿਵਾਰਕ ਮੈਂਬਰ ਉਸ ਨੂੰ ਸੈਕਟਰ-16 ਸਥਿਤ ਹਸਪਤਾਲ ਲੈ ਗਏ। ਡਾਕਟਰਾਂ ਮੁਤਾਬਕ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ।
ਮੋਹਾਲੀ : ਖੇਡਦੇ ਬੱਚੇ ‘ਤੇ ਚੜ੍ਹੀ ਕਾਰ, ਜਾਨ ਬਚੀ