ਵਧਿਆ ਹੋਇਆ ਕੋਲੈਸਟ੍ਰੋਲ ਅਤੇ ਦਿਲ ਦੀਆਂ ਬੀਮਾਰੀਆਂ
ਡਾ.ਅਜੀਤਪਾਲ ਸਿੰਘ ਐਮ ਡੀ
ਕੋਲੈਸਟ੍ਰੋਲ ਸ਼ਰੀਰ ਚ ਜਮ੍ਹਾ ਹੋਣ ਵਾਲਾ ਉਹ ਤੱਤ ਹੈ,ਜਿਸ ਦੀ ਅਧਿਕਤਾ ਕਿਸੇ ਵੀ ਬੰਦੇ ਨੂੰ ਦਿਲ ਦਾ ਰੋਗੀ ਬਣਾ ਸਕਦੀ ਹੈ l ਸਰੀਰ ਚ ਠੀਕ ਢੰਗ ਨਾਲ ਕੰਮ ਕਰਨ ਲਈ ਇੱਕ ਨਿਸ਼ਚਿਤ ਕਲੈਸਟ੍ਰੋਲ ਪੱਧਰ ਦੀ ਲੋੜ ਹੁੰਦੀ ਹੈ l ਜਦ ਕਲੈਸਟ੍ਰੋਲ ਦਾ ਪੱਧਰ ਵਧਦਾ ਹੈ ਤਾਂ ਇਹ ਖੂਨ ਦੀਆਂ ਨਸਾਂ ਨੂੰ ਬੰਦ ਕਰਕੇ ਸਟ੍ਰੋਕ ਤੇ ਹੋਰ ਦਿਲ ਦੀਆਂ ਸਮੱਸਿਆਵਾਂ ਦਾ ਕਰਨ ਬਣਦਾ ਹੈ l
ਵੈਸੇ ਤਾਂ ਕਲੈਸਟ੍ਰੋਲ ਸਿਹਤਮੰਦ ਜੀਵਨ ਲਈ ਜਰੂਰੀ ਹੁੰਦਾ ਹੈ,ਪਰ ਜਦ ਖੂਨ ਚ ਇਸ ਦੀ ਮਾਤਰਾ ਆਮ ਨਾਲੋਂ ਵੱਧ ਹੋ ਜਾਂਦੀ ਹੈ ਤਾਂ ਖੂਨ ਚ ਧੱਕਾ/ਕਲਾਟ ਜੰਮ ਜਾਂਦੇ ਹਨ,ਜੋ ਦਿਲ, ਦਿਮਾਗ ਵਾਸਤੇ ਘਾਤਕ ਹੁੰਦੇ ਹਨ l ਕੋਲੈਸਟ੍ਰੋਲ ਵਧਣ ਕਰਕੇ ਦਿਲ ਦੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ l ਕਲੈਸਟ੍ਰੋਲ ਜਿਆਦਾ ਵਧਣ ਪਿੱਛੋਂ ਇਹ ਖੂਨ ਦੀਆਂ ਨਸਾਂ ਦੀਆਂ ਦੀਵਾਰਾਂ ਤੇ ਜੰਮ ਜਾਂਦਾ ਹੈ ਤੇ ਖੂਨ ਦੀਆਂ ਨਸਾਂ ਭੀੜੀਆਂ ਹੋ ਜਾਂਦੀਆਂ ਹਨ l ਇਹਨਾਂ ਦੇ ਭੀੜੇ ਹੋਰ ਕਰਕੇ ਦਿਲ ਨੂੰ ਬਲੱਡ ਦੀ ਘੱਟ ਮਾਤਰਾ ਸਪਲਾਈ ਹੁੰਦੀ ਹੈ l ਕਲੇਸਟ੍ਰੋਲ ਦੀ ਮਾਤਰਾ ਘੱਟ ਰੱਖਣ ਲਈ ਵੱਧ ਚਰਬੀ ਵਾਲੇ ਭੋਜਨ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ l ਚਰਬੀ ਯੁਕਤ ਭੋਜਨ ਕੋਲੈਸਟ੍ਰੋਲ ਵਧਾਉਣ ਚ ਵਿੱਚ ਕਾਰਗਰ ਹੁੰਦਾ ਹੈ।
ਕਿਉਂਕਿ ਕੋਲੈਸਟਰੋਲ ਖੂਨ ਵਿੱਚ ਘੁਲਦਾ ਨਹੀਂ ਹੈ,ਇਸ ਲਈ ਇਹ ਲਿਪੋਪ੍ਰੋਟੀਨ ਨਾਮਕ ਵਿਸ਼ੇਸ਼ ਪ੍ਰੋਟੀਨ ਦੀ ਸਹਾਇਤਾ ਨਾਲ ਫੈਲਦਾ ਹੈ l ਇਹ ਪ੍ਰੋਟੀਨ ਦੋ ਤਰ੍ਹਾਂ ਦੀ ਹੁੰਦੀ ਹੈ-ਐਚਡੀਐਲ ਤੇ ਐਲਡੀਐਲ l
ਐਲਡੀਐਲ : ਯਾਨੀ ਲੋ-ਡੇਂਸਟੀ ਲਿੱਪੋਪ੍ਰੋਟੀਨ ਕੋਲੈਸਟ੍ਰੋਲ ਨੂੰ ਜਿਗਰ ਤੋਂ ਹੋਰਨਾਂ ਅੰਗਾਂ ਤੱਕ ਲੈ ਕੇ ਜਾਂਦਾ ਹੈ l ਐਲਡੀਐਲ ਕੋਲੇਸਟ੍ਰੋਲ ਦਾ ਵਾਧੂਪਣ ਧਮਣੀਆਂ ਨੂੰ ਭੀੜਾ ਕਰ ਦਿੰਦਾ ਤੇ ਹੌਲੀ ਹੌਲੀ ਧਮਣੀਆਂ ਚ ਬਲਾਕੇਜ (ਅੜਿਕੇ) ਆ ਜਾਂਦੇ ਹਨ l
ਐਚਡੀਐਲ : ਯਾਨੀ ਹਾਈਡੇਂਸਟੀ ਲਿਪੋਪ੍ਰੋਟੀਨ ਕੋਲੇਸਟ੍ਰੋਲ ਐਲਡੀਐਲ ਦੇ ਬਿਲਕੁਲ ਉਲਟ ਕੰਮ ਕਰਦਾ ਹੈ l ਲਿਹਾਜ ਖੂਨ ਚ ਮੌਜੂਦ ਅੰਦਰੂਨੀ ਕੋਲੈਸਟ੍ਰੋਲ ਨੂੰ ਵਾਪਸ ਲੀਵਰ ਚ ਲੈ ਜਾਂਦਾ ਹੈ l ਇਸ ਲਈ ਐਚਡੀਐਲ ਕੋਲੇਸਟ੍ਰੋਲ ਦੀ ਕਮੀ ਕਾਰਣ ਦਿਲ ਦੀ ਬਿਮਾਰੀ ਹੋ ਸਕਦੀ ਹੈ।
ਕਾਰਣ :
ਦੂਸ਼ਿਤ ਭੋਜਨ (unhealthy diet) :ਸ਼ਰੀਰ ਸੰਤ੍ਰਿਪਤ ਵਸਾ (saturated fat) ਦੀ ਪੂਰੀ ਵਰਤੋਂ ਸਰੀਰ ਚ ਹੋਣ ਤੇ ਵੀ ਹਾਈਕੈਸਟ੍ਰੋਲ ਹੋ ਸਕਦਾ ਹੈ l ਸੰਤ੍ਰਿਪਤ ਵਸਾ ਅਜਿਹੇ ਭੋਜਨ ਚ ਪਾਈ ਜਾਂਦੀ ਹੈ ਜਿਹਦੇ ਚ ਕੋਲੈਸਟ੍ਰੋਲ ਤੇ ਚਰਬੀ ਵੱਧ ਜਿਆਦਾ ਹੁੰਦੀ ਹੈ,ਜਿਵੇਂ ਲਾਲ ਫੈਟੀ ਮੀਟ,ਮਾਸ, ਮੱਖਣ,ਪਨੀਰ,ਕੇਕ, ਘਿਓ ਆਦਿ ਅਜੇਹੇ ਹੀ ਖੁਰਾਕੀ ਪਦਾਰਥਾਂ ਨੇ ਇਹਨਾਂ ਨੂੰ ਵੱਧ ਤੋਂ ਵੱਧ ਖਾਣ ਤੋਂ ਬਚੋ ਅਤੇ ਇਸ ਤਰ੍ਹਾਂ ਵੱਧ ਚਰਬੀ ਵਾਲੇ ਭੋਜਨ ਦੀ ਘੱਟ ਵਰਤੋਂ ਘੱਟ ਕਰੋ l
ਪਿਤਾਪੁਰਖੀ (ਜੈਨੇਟਿਕ ਕਾਰਨ) :
ਜੇ ਕਿਸੇ ਪਰਿਵਾਰ ਚ ਕਿਸੇ ਨੂੰ ਹਾਈਕਲੇਸਟ੍ਰੋਲ ਰਿਹਾ ਹੈ ਤਾਂ ਉਹ ਤੁਹਾਡੇ ਲਈ ਚਿੰਤਾ ਦਾ ਕਾਰਨ ਹੈ l ਇਹ ਪਿਤਾਪੁਰਖੀ ਹਾਈਕਲੇਸਟ੍ਰੋਲ ਵੀ ਸਮੇਂ ਤੋਂ ਪਹਿਲਾਂ ਬਲਾਕੇਜ ਤੇ ਸਟ੍ਰੋਕ ਦਾ ਕਾਰਣ ਬਣਦਾ ਹੈ l
ਵੱਧ ਮੋਟਾਪਾ : ਓਵਰਵੇਟ ਹੋਣਾ ਵੀ ਹਾਈ ਕਲੈਸਟਰੋਲ ਦਾ ਇੱਕ ਕਾਰਨ ਹੈ l ਇਸ ਤੋਂ ਇਲਾਵਾ ਇਹ ਟ੍ਰਾਈਗਲਿਸਰਾਈਡਸ ਨੂੰ ਵੀ ਵਧਾ ਦਿੰਦਾ ਹੈ ਜੋ ਅੱਗੇ ਜਾ ਕੇ ਬਲਾਕੇਜ ਦਾ ਕਾਰਨ ਬਣਦਾ ਹੈ l ਇਸ ਲਈ ਹਾਈਕੈਲਸਟ੍ਰੋਲ ਦੇ ਖਤਰੇ ਨੂੰ ਘੱਟ ਕਰਨ ਲਈ ਵਜਨ ਤੇ ਕਾਬੂ ਰੱਖਣਾ ਜਰੂਰੀ ਹੈ।
ਉਮਰ ਅਤੇ ਲਿੰਗ :
20 ਸਾਲ ਦੀ ਉਮਰ ਪਿੱਛੋਂ ਕੋਲੈਸਟਰੋਲ ਦਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹ ਕੋਲੈਸਟ੍ਰੋਲ ਦਾ ਲੈਵਲ 60-65 ਸਾਲ ਦੀ ਉਮਰ ਤੱਕ ਔਰਤ ਅਤੇ ਮਰਦਾਂ ਚ ਇੱਕੋ ਜਿਹਾ ਵੱਧਦਾ ਹੈ। ਮਹਾਂਵਾਰੀ ਸ਼ੁਰੂ ਹੋਣ ਤੱਕ ਔਰਤਾਂ ਤੇ ਮਰਦਾਂ ਚ ਇੱਕੋ ਜਿਹਾ ਵਧਦਾ ਹੈ l ਮਹਾਂਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਔਰਤਾਂ ਚ ਕੋਲੈਸਟ੍ਰੋਲ ਦਾ ਪੱਧਰ ਘੱਟ ਰਹਿੰਦਾ ਹੈ ਪਰ ਮਹਾਂਵਾਰੀ ਸ਼ੁਰੂ ਹੋਣ ਪਿੱਛੋਂ ਮਰਦ ਦੇ ਮੁਕਾਬਲੇ ਔਰਤਾਂ ਚ ਕੋਲੈਸਟਰੋਲ ਦਾ ਲੈਵਲ ਵੱਧ ਰਹਿੰਦਾ ਹੈ। ਇਸ ਲਈ ਉਮਰ ਅਨੁਸਾਰ ਭੋਜਨ ਤੇ ਧਿਆਨ ਦਿੰਦੇ ਹੋਏ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਈ ਰੱਖੋ l
ਆਲਸ ਦਾ ਰੋਲ :
ਪੂਰਾ ਦਿਨ ਜੋ ਲੋਕ ਬੈਠ ਕੇ ਅਤੇ ਲੇਟ ਕੇ ਲਗਾਉਂਦੇ ਹਨ,ਉਹਨਾਂ ਚ ਕੋਲੈਸਟ੍ਰੋਲ ਦਾ ਪੱਧਰ ਵੱਧ ਹੁੰਦਾ ਹੈ l ਇੱਕ ਸਰਗਰਮ ਜ਼ਿੰਦਗੀ ਟ੍ਰਾਈਗਲਿਸਰਾਈਡ ਨੂੰ ਘੱਟ ਕਰਕੇ ਵਜਨ ਕੰਟਰੋਲ ਰੱਖਣ ਚ ਮਦਦ ਕਰਦੀ ਹੈ l
ਦਵਾਈਆਂ ਦੀ ਭੂਮਿਕਾ :
ਕੁਝ ਦਵਾਈਆਂ ਟ੍ਰਾਈਗਲਿਸਰਾਇਡਸ ਦੇ ਪੱਧਰ ਨੂੰ ਵਧਾਉਂਦੀਆਂ ਹਨ l ਇਸ ਲਈ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਓ l
ਤਣਾਅ, ਚਿੰਤਾ ਤੇ ਨਿਰਾਸ਼ਤਾ ਦੀ ਭੂਮਿਕਾ :
ਕੁਝ ਲੋਕ ਤਣਾਪੂਰਨ,ਚਿੰਤਾਗ੍ਰਸਤ ਜਾ ਦੁਖੀ ਰਹਿੰਦੇ ਹਨ ਤਾਂ ਖੁਦ ਨੂੰ ਤਸੱਲੀ ਦੇਣ ਲਈ ਸਿਗਰਟਨੋਸ਼ੀ ਜਾਂ ਸ਼ਰਾਬ ਦੀ ਵਰਤੋਂ ਕਰਦੇ ਹਨ l ਇਸ ਲਈ ਲੰਮੇ ਸਮੇਂ ਤੱਕ ਬਣੇ ਰਹਿਣ ਵਾਲਾ ਤਣਾਅ ਬਲੱਡ ਕੋਲੇਸਟ੍ਰੋਲ ਨੂੰ ਵਧਾਉਣ ਦਾ ਕਾਰਨ ਬਣਦਾ ਹੈ l
ਬਿਮਾਰੀਆਂ ਦਾ ਰੋਲ :
ਕੁਝ ਬਿਮਾਰੀਆਂ ਜਿਵੇਂ ਸ਼ੂਗਰ ਜਾਂ ਹਾਈਪੋਥੈਰਡੀਜ਼ਮ ਆਦਿ ਵੀ ਸ਼ਰੀਰ ਚ ਕੋਲੇਸਟ੍ਰੋਲ ਦਾ ਪੱਧਰ ਵਧਾਉਂਦੀਆਂ ਹਨ l ਇਹ ਕਰਨ ਹੈ ਇਹ ਨਿਯਮਤ ਰੂਪ ਵਿੱਚ ਸਰੀਰ ਦੀ ਮੈਡੀਕਲ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ।
ਕਿਸ ਨੂੰ ਖਤਰਾ ਵੱਧ ਹੁੰਦਾ ਹੈ ?
ਪਰਿਵਾਰ ਚ ਕੋਈ ਦਿਲ ਦੀਆਂ ਨਸਾਂ ਦੀ ਬਿਮਾਰੀ ਜਾ ਸਟ੍ਰੋਕ ਤੋਂ ਪੀੜਤ ਰਿਹਾ ਹੋਵੇ l ਡਾਇਬਟੀਜ਼,ਹਾਈ ਬਲੱਡ ਪ੍ਰੈਸ਼ਰ,ਗੁਰਦਿਆਂ ਦੀਆਂ ਬਿਮਾਰੀਆਂ,ਜਿਗਰ ਦੇ ਰੋਗ ਤੇ ਹਾਈਪੋਥੈਰਡਿਜ਼ਮ ਤੋਂ ਪੀੜਤ ਲੋਕਾਂ ਚ ਵੀ ਕੋਲੇਸਟ੍ਰੋਲ ਦਾ ਪੱਧਰ ਵੱਧ ਹੁੰਦਾ ਹੈ। ਮਰਦਾਂ ਚ ਔਰਤਾਂ ਦੇ ਮੁਕਾਬਲੇ ਸਰੀਰ ਚ ਕੋਲੈਸਟ੍ਰੋਲ ਪੱਧਰ ਵੱਧਣ ਦਾ ਖਤਰਾ ਵਧ ਹੁੰਦਾ ਹੈ l ਉਮਰ ਵਧਣ ਨਾਲ ਸਰੀਰ ਚ ਕੋਲੇਸਟ੍ਰੋਲ ਵਧਣ ਦਾ ਖਤਰਾ ਵੀ ਵੱਧ ਹੁੰਦਾ ਹੈ l ਜਿਹਨਾਂ ਔਰਤਾਂ ਚ ਮਾਂਹਬੰਦੀ (ਮੀਨੋਪੋਜ਼) ਬਹੁਤ ਜਲਦੀ ਹੁੰਦਾ ਹੈ,ਉਹਨਾਂ ਚ ਕੋਲੈਸਟ੍ਰੋ ਲ ਦਾ ਪੱਧਰ ਵਧਣ ਦਾ ਡਰ ਵੱਧ ਹੁੰਦਾ ਹੈ l
ਕੋਲੇਸਟ੍ਰੋਲ ਨੂੰ ਕਾਬੂ ਚ ਰੱਖਣ ਲਈ ਡਾਕਟਰ ਦੀ ਸਲਾਹ ਮੁਤਾਬਕ ਖਾਣ ਪੀਣ ਤੇ ਜੀਵਨਸ਼ੈਲੀ ਚ ਤਬਦੀਲੀ ਕਰਨੀ ਚਾਹੀਦੀ ਹੈ l ਰੋਜ਼ਾਨਾ ਦੇ ਭੋਜਨ ਚ ਜਿਵੇਂ ਕੋਲੈਸਟ੍ਰੋਲ ਯੁਕਤ ਸੰਤਰੇ ਦਾ ਜੂਸ ਮੁੱਖ ਹੁੰਦਾ ਹੈ l ਦੁੱਧ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ-ਡੀ ਹੁੰਦਾ ਹੈ l ਅਜਿਹੇ ਪਦਾਰਥ (ਕਾਰਨਫਲੈਕਸ) ਦੀ ਵਰਤੋਂ ਕਰੋ ਜਿੰਨਾ ਚ ਵਸਾ ਤੇ ਕੋਲੇਸਟ੍ਰੋਲ ਦੀ ਮਾਤਰਾ ਘੱਟ ਹੋਵੇ l ਫਾਇਬਰ ਯੁਕਤ ਪਦਾਰਥ ਜਿਵੇਂ ਕਣਕ,ਜਵਾਰ,ਬਾਜਰਾ ਭੋਜਨ ਵਿਚ ਸ਼ਾਮਲ ਕਰੋ l ਦਲੀਆ,ਪੁੰਗਰੇ ਹੋਏ ਅਨਾਜ (ਸਪ੍ਰਾਊਟਸ) ਤੇ ਦਾਲਾਂ ਦੇ ਫਾਇਬਰ ਚ ਕੋਲੇਸਟ੍ਰੋਲ ਘੱਟ ਹੁੰਦਾ ਹੈ l ਆਟੇ ਚ ਸੂੜਾ ਮਿਲਾ ਕੇ ਵਰਤੋ l ਹਰੀਆਂ ਸਬਜ਼ੀਆਂ,ਸਾਗ,ਸ਼ਲਗਮ,ਬੀਜ,ਮਟਰ,ਸੰਨਫਲਾਵਰ ਸੀਡਜ,ਅਲਸੀ ਖਾਓ l ਇਹਨਾਂ ਵਿੱਚ ਫੋਲਿਕ ਈਸਡ ਵੱਧ ਹੁੰਦਾ ਹੈ, ਜੋ ਕੋਲੈਸਟ੍ਰੋਲ ਨੂੰ ਬਰਕਰਾਰ ਰੱਖਣ ਚ ਮਦਦ ਕਰਦਾ ਹੈ l ਕੋਲੈਸਟ੍ਰੋਲ ਜਿਗਰ ਦੇ ਵਿਗਾੜ ਨਾਲ ਵੱਧਦਾ ਹੈ l ਜਿਗਰ ਦੇ ਗੰਦ ਨੂੰ ਸਾਫ ਕਰਨਾ ਲਈ ਐਲੋਵੀਰਾ ਜੂਸ, ਆਮਲਾ ਜੂਸ ਤੇ ਸਬਜੀਆਂ ਦਾ ਜੂਸ ਲਓ l ਇਹ ਤਿੰਨੋਂ ਮਿਲਾ ਕੇ ਰੋਜਾਨਾ ਇਕ ਗਿਲਾਸ ਭਰ ਕੇ ਪੀਓ l ਜੇ ਕਲੈਸਟਰੋਲ ਦਾ ਪਧਰ ਵੱਧ ਹੈ ਤਾਂ ਦਿਨ ਚ ਦੋ ਵਾਰੀ ਜਾਂ ਤਿੰਨ ਵਾਰੀ ਪੀ ਸਕਦੇ ਹੋ l ਸੈਚੂਰੇਟਡ ਫੈਟ ਵਾਲੇ ਖੁਰਾਕੀ ਪਦਾਰਥ ਵਰਤੋ l ਘੱਟੋ ਘੱਟ ਅੱਠ ਘੰਟੇ ਨੀਂਦ ਲਓ l ਵਜਨ ਕਾਬੂ ਚ ਰੱਖੋ l ਸਿਗਰਟਨੋਸੀ ਅਤੇ ਸ਼ਰਾਬ ਤੋਂ ਬਚੋ l ਨਿਯਮਤ ਕਸਰਤ ਕਰੋ l ਫੁੱਲ ਕਰੀਮ ਦੁੱਧ ਤੇ ਉਸ ਦਾ ਪਨੀਰ ਨਾ ਲਓ l ਨਾਰੀਅਲ ਤੇ ਨਾਰੀਅਲ ਤੇ ਦੁੱਧ ਤੋਂ ਪ੍ਰੇਜ ਕਰੋ l ਇਸ ਵਿੱਚ ਤੇਲ ਹੁੰਦਾ ਹੈ l ਉੜਦ ਦਾਲ, ਨਮਕ, ਚੌਲ ਵੱਧ ਨਾ ਖਾਓ l ਕੌਫੀ ਵੀ ਜਿਆਦਾ ਨਾ ਪੀਓ l
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301