ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਹੈ 26 ਜਨਵਰੀ ਨੂੰ ਦਿਖਾਈ ਜਾ ਰਹੀ ਪੰਜਾਬ ਦੀ ਝਾਕੀ, ਤਿਆਰ ਹੋਣ ਨੂੰ ਲੱਗੇ 21 ਦਿਨ
ਚੰਡੀਗੜ੍ਹ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਇਸ ਵਾਰ 26 ਜਨਵਰੀ ਨੂੰ ਦਿੱਲੀ ਦੇ ਕਰਤਵ ਪਥ ‘ਤੇ ਹੋਣ ਵਾਲੀ ਪਰੇਡ ‘ਚ ਪੰਜਾਬ ਦੀ ਝਾਕੀ ਦੇਖਣ ਨੂੰ ਮਿਲੇਗੀ। ਪੰਜਾਬ ਦੀ ਖੇਤੀ ਤੋਂ ਲੈ ਕੇ ਫੁਲਕਾਰੀ ਤੱਕ ਨੂੰ ਝਾਕੀ ਵਿੱਚ ਥਾਂ ਦਿੱਤੀ ਗਈ ਹੈ। ਝਾਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਿਤ ਹੈ। ਇਹ ਝਾਕੀ ਕਰੀਬ 21 ਦਿਨਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ। ਪਰੇਡ ਦੀ ਰਿਹਰਸਲ ਮੌਕੇ ਪੁੱਜੀ ਝਾਕੀ ਸਾਰਿਆਂ ਦੇ ਦਿਲਾਂ ਨੂੰ ਛੂਹ ਰਹੀ ਹੈ। ਇਸ ਨੂੰ ਤਿਆਰ ਕਰਨ ਵਾਲੀ ਟੀਮ ਕਾਫੀ ਉਤਸ਼ਾਹਿਤ ਹੈ।
ਇਸ ਦੇ ਨਾਲ ਹੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਇਸ ਝਾਂਕੀ ਨੂੰ ਦੇਖਣ ਪਹੁੰਚੇ ਸਨ। ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਨਾਲ ਜੁੜੀ ਫੋਟੋ ਅਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੇਰਾ ਦਿਲ ਪੰਜਾਬ ਲਈ ਧੜਕਦਾ ਹੈ। ਝਾਕੀ ਮਨਮੋਹਕ ਹੈ। ਮੈਂ ਇਸ ਝਾਕੀ ਦੀਆਂ ਤਸਵੀਰਾਂ ਲੈਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।
Published on: ਜਨਵਰੀ 24, 2025 9:26 ਪੂਃ ਦੁਃ