ਆਈ ਓ ਟੀ ਤੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਤੇ ਹੋਈ ਸਹਿਮਤੀ
ਫਤਿਹਗੜ੍ਹ ਸਾਹਿਬ, 24, ਜਨਵਰੀ, ਮਲਾਗਰ ਸਿੰਘ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਨਾਲ ਡਵੀਜ਼ਨ ਦਫਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸਘੰਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ, ਰਣਵੀਰ ਸਿੰਘ ਰਾਣਾ, ਹਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਬਲਾਕ ਖਮਾਣੋ ਅਧੀਨ ਪੇਡੂ ਜਲ ਸਪਲਾਈ ਸਕੀਮਾਂ ਤੇ ਆਈਓਟੀ ਸਿਸਟਮ ਲਗਾਇਆ ਜਾ ਰਿਹਾ ਸੀ। ਜਿਸ ਦੌਰਾਨ ਆਈਓਟੀ ਸਿਸਟਮ ਦੇ ਪ੍ਰਬੰਧਕਾਂ ਤੇ ਫੀਲਡ ਮੁਲਾਜ਼ਮਾ ਦਰਮਿਆਨ ਪੈਦਾ ਹੋਇਆ ਵਿਵਾਦ ਨੂੰ ਦੋਵੇਂ ਧਿਰਾਂ ਦੀ ਹਾਜ਼ਰੀ ਵਿੱਚ ਆਪਸੀ ਗੱਲਬਾਤ ਰਾਹੀਂ ਨਿਪਟਾ ਦਿੱਤਾ ਗਿਆ। ਫੀਲਡ ਮੁਲਾਜ਼ਮਾਂ ਦੇ ਸਿਸਟਮ ਸਬੰਧੀ ਪੈਦਾ ਹੋਏ ਸ਼ਾਂਕਿਆਂ ਨੂੰ ਕਾਰਜਕਾਰੀ ਇੰਜੀਨੀਅਰ ਤੇ ਆਈ ਓ ਟੀ ਸਿਸਟਮ ਦੇ ਇੰਚਾਰਜਾਂ ਵੱਲੋਂ ਦੂਰ ਕੀਤਾ ਗਿਆ। ਸੰਬੰਧਿਤ ਇੰਜੀਨੀਅਰ ਵੱਲੋਂ ਦੱਸਿਆ ਗਿਆ ਕਿ ਸਕੀਮ ਤੇ ਸੰਬੰਧਿਤ ਮੁਲਾਜ਼ਮ ਦੀ ਹਾਜ਼ਰੀ ਯਕੀਨੀ ਹੋਵੇਗੀ
ਅਤੇ ਸਿਸਟਮ ਆਟੋ ਤੇ ਮੈਨੂਅਲ ਦੋਵੇਂ ਤਰੀਕੇ ਨਾਲ ਆਪਰੇਟ ਕੀਤਾ ਜਾਵੇਗਾ। ਮੀਟਿੰਗ ਵਿੱਚ ਫੀਲਡ ਮੁਲਾਜ਼ਮਾਂ ਦੀਆਂ ਬਕਾਇਆ ਵਰਦੀਆਂ, ਸੇਵਾ ਮੁਕਤ ਹੋਏ ਮੁਲਾਜ਼ਮਾਂ ਦੇ ਬਕਾਏ, ਮੈਡੀਕਲ ਕਲੇਮ, ਸੀਨੀਅਰ ਦਾ ਸੂਚੀਆਂ ਆਦੀ ਮੰਗਾਂ ਸਬੰਧੀ ਕਾਰਜਕਾਰੀ ਇੰਜੀਨੀਅਰ ਵੱਲੋਂ ਮੌਕੇ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ । ਮੀਟਿੰਗ ਵਿੱਚ ਸਬੰਧਤ ਇੰਜੀਨੀਅਰ ਭਰੋਸਾ ਦਿੱਤਾ ਕਿ ਉਪ ਮੰਡਲ ਇੰਜੀਨੀਅਰਾਂ ਵੱਲੋਂ ਜਲ ਸਪਲਾਈ ਸਕੀਮਾਂ ਤੇ ਲੁੜੀਂਦੇ ਸਮਾਨ, ਸਕੀਮਾਂ ਦੀ ਰਿਪੇਅਰ ਅਤੇ ਸਬ ਡਵੀਜ਼ਨ ਪੱਧਰ ਦੇ ਫੀਲਡ ਮੁਲਾਜ਼ਮਾਂ ਦੇ ਬਕਾਏ, ਆਦੀ ਸਬੰਧੀ ਉਪ ਮੰਡਲ ਇੰਜੀਨੀਅਰ ਵੱਲੋਂ ਭੇਜੀਆਂ ਜਾਣਗੀਆਂ ਕਟੇਸ਼ਨਾਂ ਡਵੀਜ਼ਨ ਦਫਤਰ ਵੱਲੋਂ ਪਾਸ ਕੀਤੀ ਜਾਣਗੀਆਂ। ਮੀਟਿੰਗ ਵਿੱਚ ਸਮੂਹ ਫੀਲਡ ਮੁਲਾਜ਼ਮਾਂ ਨੂੰ ਸਰਵਿਸ ਬੁੱਕ ਦੀ ਫੋਟੋ ਕਾਪੀਆਂ ਦਿੱਤੀਆਂ ਜਾਣਗੀਆਂ ,ਆਈ ਐਚ ਆਰ ਐਮ ਉਪ ਮੰਡਲ ਇੰਜੀਨੀਅਰ ਦੀ ਜਿੰਮੇਵਾਰੀ ਫਿਕਸ ਕੀਤੀ ਗਈ,ਪੈਨਸ਼ਨ ਕੇਸਾਂ ਸਬੰਧੀ ਲਾਏ ਜਾ ਰਹੇ ਇਤਰਾਜਾਂ ਨੂੰ ਮੁੱਖ ਦਫਤਰ ਤੋਂ ਲੁੜੀਦੀ ਪੱਤਰ ਵਿਹਾਰ ਕੀਤਾ ਜਾਵੇਗਾ। ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਤੋਂ ਇਲਾਵਾ ਸੀਨੀਅਰ ਅਸਿਸਟੈਂਟ ਸ੍ਰੀ ਤਰਸੇਮ ਲਾਲ ਕੋਹਲੀ,ਆਈ ਓ ਟੀ ਤੇਜਿੰਦਰਪਾਲ ਸਿੰਘ, ਸੰਘਰਸ਼ ਕਮੇਟੀ ਵੱਲੋਂ ਸੁਖਜਿੰਦਰ ਸਿੰਘ ਚਨਾਰਥਲ, ਰਣਧੀਰ ਸਿੰਘ ਮੈੜਾ, ਤਲਵਿੰਦਰ ਸਿੰਘ, ਸੁਖਰਾਮ ਕਾਲੇਵਾਲ, ਕਰਮ ਸਿੰਘ, ਹਰਜੀਤ ਸਿੰਘ ਗਿੱਲ, ਰਜਿੰਦਰਪਾਲ, ਤਾਜ ਅਲੀ ਆਦਿ ਹਾਜ਼ਰ ਸਨ।
Published on: ਜਨਵਰੀ 24, 2025 6:04 ਬਾਃ ਦੁਃ