ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਮਰਨ ਵਰਤ 60ਵੇਂ ਦਿਨ ‘ਚ ਦਾਖ਼ਲ, ਡਾ: ਸਵੈਮਾਨ ਦਾ ਫੇਸਬੁੱਕ ਪੇਜ਼ ਬੰਦ
ਖਨੌਰੀ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ’ਤੇ ਚੱਲ ਰਿਹਾ ਮਰਨ ਵਰਤ ਅੱਜ (ਸ਼ੁੱਕਰਵਾਰ) 60ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
ਦੂਜੇ ਪਾਸੇ ਕਿਸਾਨ ਅੰਦੋਲਨ ਵਿੱਚ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਵਾਲੀ ਸਮਾਜ ਸੇਵੀ ਸੰਸਥਾ ਦੇ ਮੁਖੀ ਡਾ: ਸਵੈਮਾਨ ਦਾ ਫੇਸਬੁੱਕ ਪੇਜ਼ ਬੰਦ ਕਰ ਦਿੱਤਾ ਗਿਆ ਹੈ।
ਇਹ ਖਾਤਾ ਅਜਿਹੇ ਸਮੇਂ ਬੰਦ ਕੀਤਾ ਗਿਆ ਹੈ, ਜਦੋਂ ਹਾਲ ਹੀ ਵਿੱਚ ਡਾਕਟਰ ਸਵੈਮਾਨ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਤੁਰੰਤ ਮੀਟਿੰਗ ਕਰਨੀ ਚਾਹੀਦੀ ਹੈ।ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਨੂੰ ਡਾਕਟਰੀ ਸਹਾਇਤਾ ਨਾਲ ਜ਼ਿੰਦਾ ਰੱਖਣਾ ਔਖਾ ਹੈ। ਹਾਲਾਂਕਿ ਖਾਤਾ ਬੰਦ ਹੋਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜੋ ਵੀ ਕਿਹਾ ਗਿਆ ਸੀ ਉਹ ਬਿਲਕੁਲ ਸਹੀ ਹੈ। ਸੋਸ਼ਲ ਮੀਡੀਆ ਤੋਂ ਉਹ ਕਿਹੜਾ ਪੈਸਾ ਕਮਾ ਰਿਹਾ ਹੈ।
Published on: ਜਨਵਰੀ 24, 2025 6:54 ਪੂਃ ਦੁਃ