ਪਸ਼ੂ ਪਾਲਣ ਵਿਭਾਗ ਵੱਲੋਂ ਐਨੀਮਲ ਵੈਲਫੇਅਰ ਪੰਦਰਵਾੜਾ ਸਬੰਧੀ ਸੈਮੀਨਾਰ

ਟ੍ਰਾਈਸਿਟੀ

ਪਸ਼ੂ ਪਾਲਣ ਵਿਭਾਗ ਵੱਲੋਂ ਐਨੀਮਲ ਵੈਲਫੇਅਰ ਪੰਦਰਵਾੜਾ ਸਬੰਧੀ ਸੈਮੀਨਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜਨਵਰੀ, 2025: ਦੇਸ਼ ਕਲਿੱਕ ਬਿਓਰੋ
ਪਸ਼ੂ ਪਾਲਣ ਵਿਭਾਗ, ਪੰਜਾਬ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਐਨੀਮਲ ਵੈਲਫੇਅਰ ਪੰਦਰਵਾੜਾ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋ ਕੀਤੀ ਗਈ।
ਇਸ ਵਿੱਚ ‘ਐਨੀਮਲ ਵੈਲਫੇਅਰ’ ਪੰਦਰਵਾੜੇ ਤੇ ਸੈਮੀਨਾਰ ਕੀਤਾ ਗਿਆ। ਡਾ. ਸ਼ਿਵਕਾਂਤ ਗੁਪਤਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋ ‘ ਪਸ਼ੂਆਂ ਦੀ ਸਿਹਤ ਦੀ ਮਹੱਤਤਾ’ ਤੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋ ‘ਰੋਲ ਆਫ ਯੂਥ ਇੰਨ ਐਨੀਮਲ ਵੈਲਫੇਅਰ’ ਤੇ ਲੈਕਚਰ ਦਿੱਤਾ ਗਿਆ। ਸੈਮੀਨਾਰ ਵਿੱਚ ਲਗਭਗ 500 ਵਿਦਿਆਰਥੀਆਂ ਨੇ ਭਾਗ ਲਿਆ, ਇਸ ਦੌਰਾਨ ਡਾ. ੳ.ਪੀ. ਮਿੱਢਾ, ਡਾਇਰੈਕਟਰ, ਯੁੂ.ਆਈ.ਐਲ.ਐਸ. ਤੇ ਡਾ. ਆਸ਼ੂਤੋਸ਼ ਕੁਮਾਰ ਨੇ ਯੁੂਨੀਵਰਸਿਟੀ ਵੱਲੋਂ ਧੰਨਵਾਦ ਕੀਤਾ। ਸੈਮੀਨਾਰ ਦੋਰਾਨ ਡਾ. ਮੁਕੇਸ਼ ਮਿਸ਼ਰਾ, ਵੈਟਰਨਰੀ ਅਫਸਰ, ਡਾ. ਵਿਕਾਸ ਗੋਤਮ, ਡਾ. ਲੱਖਨ ਸੱਚਦੇਵਾ, ਡਾ. ਸਤਨਾਮ ਸਿੰੰਘ ਸੀਨੀਅਰ ਵੈਟਰਨਰੀ ਅਫਸਰ, ਖਰੜ੍ਹ ਅਤੇ ਅਜੇ ਕੁਮਾਰ, ਵੈਟਰਨਰੀ ਇੰਸਪੈਕਟਰ, ਅਵਤਾਰ ਸਿੰਘ ਵੈਟਰਨਰੀ ਇੰਸਪੈਕਟਰ, ਜਸਕਰਨ ਸਿੰੰਘ ਸੀਨੀਅਰ ਵੈਟਰਨਰੀ ਇੰਸਪੈਕਟਰ ਖਰੜ੍ਹ ਵੀ ਸ਼ਾਮਲ ਸਨ।

Published on: ਜਨਵਰੀ 24, 2025 9:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।