ਫਰੀਡਮ ਫਾਈਟਰ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 128ਵਾਂ ਜਨਮ ਦਿਹਾੜਾ ਮਨਾਇਆ
ਫਰੀਡਮ ਫਾਈਟਰ ਪ੍ਰੀਵਾਰਾਂ ਦੀਆਂ ਮੰਗਾਂ ਤੇ ਜਲਦੀ ਵਿਚਾਰ ਕਰਾਂਗੇ -ਮੈਡਮ ਕਲਸੀ
ਫਰੀਦਕੋਟ 24 ਜਨਵਰੀ , ਦੇਸ਼ ਕਲਿੱਕ ਬਿਓਰੋ
ਦੇਸ ਦੀ ਅਜਾਦੀ ਦੇ ਅਸਲੀ ਹੀਰੋ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ 128 ਵਾ ਜਨਮ ਦਿਹਾੜਾ ਫਰੀਡਮ ਫਾਈਟਰ, ਉਤਰਾਧਿਕਾਰੀ ਸੰਸਥਾ ਰਜਿ. 196 ਵੱਲੋ ਬਾਬਾ ਫਰੀਦ ਦੀ ਚਰਨ ਛੋਹ ਧਰਤੀ ਤੇ ਸੂਬਾ ਪੱਧਰੀ ਸਮਾਗਮ ਧੂਮ- ਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਤੋਂ ਇਲਾਵਾ ਆਜਾਦੀ ਘੁਲਾਟੀਏ ਵਿਭਾਗ ਦੇ ਜੁਆਇੰਟ ਸੈਕਟਰੀ ਮੈਡਮ ਲਵਜੀਤ ਕੌਰ ਕਲਸੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਇਸ ਮੌਕੇ ਦੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਇਹ ਦਿਨ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦਿਆ ਸਰਕਾਰ ਵੱਲੋ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੇਤਾ ਜੀ ਦੀ ਜੀਵਨੀ ਬਾਰੇ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਚਾਨਣਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਤੁਹਾਡੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਅਜਾਦੀ ਸਾਡੇ ਦੇਸ਼ ਨੂੰ ਖੂਨ ਡੋਲ੍ਹ ਕੇ ਮਿਲੀ ਹੈ ਅਤੇ ਅਜਾਦੀ ਦੇ ਅਸਲ ਹੀਰੋ ਸੁਭਾਸ਼ ਚੰਦਰ ਬੌਸ ਸਮੇਤ ਅਨੇਕਾਂ ਸ਼ਹੀਦ ਤੇ ਆਜਾਦੀ ਘੁਲਾਟੀਏ ਹਨ। ਜਿਨ੍ਹਾਂ ਦੀ ਬਦੌਲਤ ਅੱਜ ਆਜਾਦੀ ਦਾ ਆਨੰਦ ਲੈ ਰਹੇ ਹਾਂ। ਉਨਾਂ ਕਿਹਾ ਕਿ ਤੁਹਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਮੈ ਆਪਣਾ ਫਰਜ ਨਿਭਾਉਣ ਦਾ ਵਚਨ ਦਿੰਦਾ ਹਾ ਦੇਸ਼ ਭਗਤ ਪਰਿਵਾਰ ਮੈਨੂੰ ਜਦੋਂ ਮਰਜੀ ਮਿਲ ਸਕਦੇ ਹਨ 24 ਘੰਟੇ ਹਾਜ਼ਰ ਹਾਂ ।
ਇਸ ਮੌਕੇ ਆਜਾਦੀ ਘੁਲਾਟੀਏ ਵਿਭਾਗ ਦੇ ਜੁਆਇੰਟ ਸੈਕਟਰੀ ਮੈਡਮ ਲਵਜੀਤ ਕੌਰ ਕਲਸੀ ਨੇ ਵਾਅਦਾ ਕੀਤਾ ਕਿ ਅਜਾਦੀ ਘੁਲਾਟੀਏ ਪਰਿਵਾਰਾਂ ਦੀਆਂ ਜਾਇਜ ਮੰਗਾਂ ਤੇ ਵਿਚਾਰ ਕਰਕੇ ਜਲਦੀ ਲਾਗੂ ਕਰਵਾਇਆ ਜਾਵੇਗਾ।
ਇਸ ਮੌਕੇ ਐੱਸ.ਡੀ.ਐੱਮ ਮੇਜ਼ਰ ਵਰੁਣ, ਸਹਾਇਕ ਕਮਿਸ਼ਨਰ ਤੁਸ਼ਿਤਾ ਗੁਲਾਟੀ, ਨਾਇਬ ਤਹਿਸੀਲਦਾਰ ਮੰਗੂ ਬਾਂਸਲ ਤੋਂ ਇਲਾਵਾ ਮੌਜੂਦਾ ਫਰੀਡਮ ਫਾਈਟਰ ਮਾਤਾ ਸ਼ਮਿੰਦਰ ਕੌਰ ਲੌਂਗੋਵਾਲ , ਸ. ਨਿਹਾਲ ਸਿੰਘ ਭਾਣਾ, ਹਰਿੰਦਰਪਾਲ ਸਿੰਘ ਖਾਲਸਾ, ਜਿਲਾ ਪ੍ਰਧਾਨ ਬਲਦੇਵ ਸਿੰਘ ਰਵਿੰਦਰ ਸਿੰਘ ਨੰਗਲਾ, ਆਲ ਇੰਡਿਆ ਕਮੇਟੀ ਦੇ ਮੈਬਰ ਗੁਰਇੰਦਰ ਪਾਲ ਸਿੰਘ, ਭਰਪੂਰ ਸਿੰਘ ਰੰਗੜਿਆਲ, ਮਲਕੀਤ ਸਿੰਘ ਬਰਨਾਲਾ,ਜੋਗਿੰਦਰ ਸਿੰਘ ਢੰਡਰੀਆ, ਕਮਲਜੀਤ ਸਿੰਘ ਸੰਗਰੂਰ, ਰਾਮ ਸਿੰਘ ਮੀਡਾ ਜੋਨ ਇਨਚਾਰਜ, ਜਗਦੀਪ ਸਿੰਘ ਧਨੇਠਾ ਪਟਿਆਲਾ, ਬਲਵਿੰਦਰ ਸਿਘ ਛੰਨਾ ਸੁਬਾ ਖਜਾਨਚੀ, ਪਰਮਜੀਤ ਸਿੰਘ ਅੰਮ੍ਰਿਤਸਰ ਸਾਹਿਬ, ਅਸ਼ੋਕ ਕੁਮਾਰ ਫਤਿਹਗੜ੍ਹ ਸਾਹਿਬ, ਸਤਨਾਮ ਸਿੰਘ ਤਰਨਤਾਰਨ ਸਾਹਿਬ, ਅਵਤਾਰ ਸਿੰਘ, ਕਾਲਵੰਤ ਸਿੰਘ ਹੁਸਿਆਰਪੁਰ, ਨਿਰਭੈ ਸਿੰਘ ਬਠਿੰਡਾ,ਨਿਰਮਲ ਸਿੰਘ ਮੁਕਤਸਰ ਸਾਰੇ ਜਿਲਾ ਪ੍ਰਧਾਨ ਅਤੇ ਸੰਸਥਾ ਦੇ ਸਾਰੇ ਜਿਲ੍ਹਿਆਂ ਦੇ ਸਕੱਤਰ , ਅਤੇ ਪੰਜਾਬ ਦੀ ਸੂਬਾ ਕਮੇਟੀ ਅਤੇ ਮੈਬਰ ਭਰਵੀ ਗਿਣਤੀ ਚ ਹਾਜਰ ਸਨ।
Published on: ਜਨਵਰੀ 24, 2025 7:20 ਬਾਃ ਦੁਃ