ਸਕੂਲ ਆਫ਼ ਐਮੀਨੈਂਸ ਛਾਜਲੀ ਵਿਖੇ ਖਗੋਲ ਸ਼ਾਸਤਰ ਕਲੱਬ ਦੀ ਸਥਾਪਨਾ

ਪੰਜਾਬ

ਸੰਗਰੂਰ, 24 ਜਨਵਰੀ, ਦੇਸ਼ ਕਲਿੱਕ ਬਿਓਰੋ :

ਸੰਗਰੂਰ ਜ਼ਿਲੇ ਦੇ ਖੇਤਰ ਵਿਚ ਪੈਂਦੇ ਸਕੂਲ ਆਫ਼ ਐਮੀਨੈਂਸ ਛਾਜਲੀ ਵਿਖੇ 22 ਜਨਵਰੀ 2025 ਦੀ ਰਾਤ ਨੂੰ ਖਗੋਲ ਸ਼ਾਸਤਰ ਕਲੱਬ ਦੀ ਸ਼ੁਰੂਆਤ ਪ੍ਰਿੰਸੀਪਲ ਗੁਰਵਿੰਦਰ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤੀ ਗਈ।ਜ਼ਿਲ੍ਹੇ ਦੇ 08 ਐਮੀਨੈਂਸ ਸਕੂਲਾਂ ਵਿੱਚੋ ਛਾਜਲੀ ਮੋਹਰੀ ਸਕੂਲ ਰਿਹਾ ਜਿੱਥੇ ਖ਼ਗੋਲ ਸ਼ਾਸਤਰ ਕਲੱਬ ਦੀ ਸਥਾਪਨਾ ਹੋਈ ਹੈ। ਇਸ ਮੌਕੇ ਮੰਚ ਦਾ ਸੰਚਾਲਨ ਸ੍ਰੀਮਤੀ ਹਰਦੀਪ ਕੌਰ ਜੀ ਵਲੋਂ ਕੀਤਾ ਗਿਆ ਅਤੇ ਮਲਿੰਦਰ ਸਿੰਘ ਜੀ ਵਲੋਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ।
ਸ਼ੁਰੂਆਤੀ ਸਮਾਗਮ ਦੌਰਾਨ ਸਕੂਲ ਦੇ ਮੈਦਾਨ ਵਿੱਚ ਦੋ ਉੱਚ ਗੁਣਵੱਤਾ ਵਾਲੇ ਦੂਰਬੀਨਾਂ ਨੂੰ ਗ੍ਰਹਿਆਂ ਅਤੇ ਤਾਰਿਆਂ ਦੇ ਰੰਗੀਨ ਦ੍ਰਿਸ਼ ਵੇਖਣ ਲਈ ਫੋਕਸ ਕੀਤਾ ਗਿਆ। ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਿੰਡ ਵਾਸੀਆਂ ਨੇ ਵੱਖ -2 ਗ੍ਰਹਿ ਦੀ ਸਤਹ ਨੂੰ ਬਹੁਤ ਨਜ਼ਦੀਕੀ ਨਾਲ ਵੇਖ ਕੇ ਸਮਾਗਮ ਦਾ ਆਨੰਦ ਮਾਣਿਆ।
ਇਸ ਮੌਕੇ ਤੇ ਡਾ. ਅਵਤਾਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਅਤੇ ਖਗੋਲ ਸ਼ਾਸਤਰ ਦੇ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ। ਖਗੋਲ ਖੇਤਰ ਵਿਚ ਵਰਤੀ ਜਾਣ ਵਾਲੀ ਵੱਖ-ਵੱਖ ਯੂਨਿਟ ਬਾਰੇ ਵਿਦਿਆਰਥੀਆਂ ਨੂੰ ਦਸਿਆ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖਗੋਲ ਵਿਗਿਆਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਸਮਾਗਮ ਦੌਰਾਨ ਭਾਰਤੀ ਏਅਰਟੈੱਲ ਫਾਊਂਡੇਸ਼ਨ ਤੋਂ ਡਿਪਟੀ ਜਨਰਲ ਮੈਨੇਜਰ-ਸ਼ਸ਼ੀ ਪ੍ਰਕਾਸ਼ ਸੰਜੇ, ਰਿਜਨਲ ਹੈਡ- ਪਰਵੀਨ ਚੌਧਰੀ, ਪ੍ਰੋਜੈਕਟ ਕੋਆਰਡੀਨੇਟਰ ਪੰਜਾਬ ਅਮਰਜੀਤ ਸਿੰਘ,ਫਾਊਂਡੇਸ਼ਨ ਦੀ ਫਿਰੋਜ਼ਪੁਰ ਅਤੇ ਸੰਗਰੂਰ ਦੀ ਟੀਮ , ਪਿੰਡ ਦੇ ਸਰਪੰਚ , ਪੰਚ , ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ , ਅਧਿਆਪਕ ਸਟਾਫ ਅਤੇ ਹੋਰ ਸਨਮਾਨਤ ਹਸਤੀਆਂ ਮੌਜੂਦ ਸਨ। ਸ਼ਸ਼ੀ ਪ੍ਰਕਾਸ਼ ਸੰਜੇ ਜੀ ਨੇ ਵਿਦਿਆਰਥੀਆਂ ਅਤੇ ਉਹਨਾਂ ਨਾਲ ਆਏ ਮਾਪਿਆਂ ਨੂੰ ਇਸ ਕਲੱਬ ਦੀ ਅਹਿਮੀਅਤ ਬਾਰੇ ਅਤੇ ਇਸ ਖੇਤਰ ਵਿਚ ਕਿਸ ਤਰ੍ਹਾਂ ਅੱਗੇ ਵਧਿਆ ਜਾ ਸਕਦਾ ਹੈ ਬਾਰੇ ਜਾਣੂ ਕਰਵਾਇਆ।ਪਰਵੀਨ ਚੌਧਰੀ ਜੀ ਵਲੋਂ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਹਰ ਸਮੇਂ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ।ਹੈਡਮਾਸਟਰ ਅਰੁਣ ਗਰਗ ਜੀ ਵਲੋਂ ਵਿਦਿਆਰਥੀਆਂ ਨੂੰ ਖਗੋਲ ਸ਼ਾਸਤਰ ਦੇ ਵੱਖ -2 ਸੰਸਥਾਵਾਂ ਬਾਰੇ ਜਾਣੂ ਕਰਵਾਇਆ। ਅੰਤ ਵਿਚ ਸਕੂਲ ਪ੍ਰਿੰਸੀਪਲ ਸ਼੍ਰੀ ਗੁਰਵਿੰਦਰ ਸਿੰਘ ਸੈਣੀ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਤੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਇਹ ਕਲੱਬ ਵਿਦਿਆਰਥੀਆਂ ਨੂੰ ਖਗੋਲ ਸ਼ਾਸਤਰ ਦੇ ਅਦਭੁਤ ਰੰਗਾਂ ਤੋਂ ਜਾਣੂ ਕਰਵਾਏਗਾ। ਛਾਜਲੀ ਸਕੂਲ ਦਾ ਖਗੋਲ ਸ਼ਾਸਤਰ ਕਲੱਬ ਇਸ ਖੇਤਰ ਵਿਚ ਖਗੋਲ ਸ਼ਾਸਤਰ ਪ੍ਰਤੀ ਦਿਲਚਸਪੀ ਜਗਾਉਣ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਪ੍ਰਯੋਗਾਤਮਕ ਜ਼ਰੀਏ ਸਿੱਖਣ ਲਈ ਪ੍ਰੇਰਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ।ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਦੇ ਵਿਗਿਆਨ ਦੇ ਅਧਿਆਪਕ ਜਸਵਿੰਦਰ ਵੀਰਦੀ ,ਨਵੀਨ ਕੁਮਾਰ, ਪ੍ਰਦੀਪ ਕੁਮਾਰ ਵਲੋਂ ਅਹਿਮ ਭੂਮਿਕਾ ਨਿਭਾਈ ਗਈ। ਇਸ ਤੋਂ ਇਲਾਵਾਂ ਸਕੂਲ ਦੇ ਅਧਿਆਪਕ ਸ੍ਰੀਮਤੀ ਇੰਦਰਾ ,ਚਰਨਜੀਤ ਕੌਰ ,ਰਵਿੰਦਰ ਕੌਰ, ਅਮਨਿਸ਼ ਕੁਮਾਰ,ਹਰਮੀਤ ਸਿੰਘ ,ਅਨੂਦੀਪ ਸ਼ਰਮਾ ,ਸੰਜੀਵ ਕੁਮਾਰ,ਗੋਵਿੰਦ ਸਿੰਘ ਅਤੇ ਮਲਿੰਦਰ ਸਿੰਘ ਹਾਜ਼ਰ ਰਹੇ।

Published on: ਜਨਵਰੀ 24, 2025 7:32 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।