ਸ਼ਰਾਬੀ ਪਤੀਆਂ ਤੋਂ ਤੰਗ ਆਈਆਂ ਦੋ ਔਰਤਾਂ ਨੇ ਆਪਸ ’ਚ ਕਰਵਾਇਆ ਵਿਆਹ

ਰਾਸ਼ਟਰੀ

ਨਵੀਂ ਦਿੱਲੀ, 24 ਜਨਵਰੀ, ਦੇਸ਼ ਕਲਿੱਕ ਬਿਓਰੋ :

ਇਹ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਕਈ ਆਦਮੀਆਂ ਵੱਲੋਂ ਆਪਣੀਆਂ ਪਤਨੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਨਸ਼ੇ ’ਚ ਹੋ ਕੇ ਪਤਨੀ ਦੀ ਕੁੱਟਮਾਰ ਕੀਤੀ ਜਾਂਦੀ ਹੈ। ਹੁਣ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਪਤੀਆਂ ਵੱਲੋਂ ਪ੍ਰੇਸ਼ਾਨ ਦੋ ਔਰਤਾਂ ਨੇ ਮੰਦਰ ਵਿੱਚ ਜਾ ਕੇ ਵਿਆਹ ਕਰਵਾ ਲਿਆ। ਉਤਰ ਪ੍ਰਦੇਸ਼ ਦੇ ਦੇਵਰਿਆ ਵਿੱਚ ਦੋ ਔਰਤਾਂ ਨੇ ਮੰਦਰ ਜਾ ਕੇ ਆਪਸ ਵਿੱਚ ਵਿਆਹ ਕਰਵਾ ਲਿਆ। ਮੰਦਰ ਵਿੱਚ ਦੋਵਾਂ ਨੇ ਇਕ ਦੂਜੇ ਨੁੰ ਵਰਮਾਲਾ ਪਾ ਕੇ ਮਾਗ ਵਿੱਚ ਸੰਦੂਰ ਭਰ ਕੇ ਵਿਆਹ ਕਰ ਲਿਆ। ਜਦੋਂ ਉਹ ਵਾਪਸ ਆ ਰਹੀਆਂ ਸਨ ਤਾਂ ਕੁਝ ਲੋਕਾਂ ਦੀ ਨਜ਼ਰ ਪਈ ਅਤੇ ਕੈਮਰੇ ਸਾਹਮਣੇ ਆਈਆਂ ਤਾਂ ਆਪਣਾ ਦੁੱਖ ਅਤੇ ਪ੍ਰੇਮ ਕਹਾਣੀ ਦੱਸੀ।

ਗੋਰਖਪੁਰ ਜ਼ਿਲ੍ਹੇ ਦੇ ਬਾਂਸਗਾਂਵ ਖੇਤਰ ਦੀਆਂ ਦੋਵਾਂ ਔਰਤਾਂ ਨੇ ਵਿਆਹ ਕਰਵਾਇਆ ਹੈ। ਔਰਤਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਇਕ ਨੇ ਕਿਹਾ ਕਿ ਉਸਦਾ ਪਤੀ ਸ਼ਰਾਬ ਦੇ ਨਸ਼ੇ ਵਿੱਚ ਉਸ ਨੂੰ ਰੋਜ਼ਾਨਾ ਕੁੱਟਦਾ ਮਾਰਦਾ ਸੀ। ਉਸਦੇ ਚਾਰ ਬੱਚੇ ਵੀ ਹਨ, ਰੋਜ ਰੋਜ਼ ਦੀ ਕੁੱਟਮਾਰ ਤੋਂ ਤੰਗ ਆ ਕੇ ਉਹ ਪੱਕੇ ਆ ਕੇ ਰਹਿਣ ਲੱਗੀ ਸੀ। ਦੂਜੀ ਔਰਤਾਂ ਨੇ ਕਿਹਾਕਿ ਉਸਦਾ ਪਤੀ ਵੀ ਸ਼ਰਾਬ ਪੀਂਦਾ ਸੀ ਅਤੇ ਉਸ ਉਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸਨੇ ਪਤੀ ਨੂੰ ਛੱਡ ਦਿੱਤਾ।

ਇਸ ਦੌਰਾਨ ਦੋਵੇਂ ਔਰਤਾਂ ਇੰਸਟਾਗ੍ਰਾਮ ਉਤੇ ਮਿਲੀਆਂ ਅਤੇ ਆਪਸ ਵਿੱਚ ਦੋਸਤੀ ਹੋ ਗਈ। ਦੋਵਾਂ ਨੇ ਇਕ ਦੂਜੇ ਨਾਲ ਆਪਣੀ ਹੱਡਬੀਤੀ ਸਾਂਝੀ ਕੀਤੀ। ਹੌਲੀ ਹੌਲੀ ਦੋਵਾਂ ਵਿੱਚ ਪਿਆਰ ਹੋ ਗਿਆ। ਦੋਵੇਂ ਚੋਰੀ-ਚੋਰੀ ਮਿਲਣ ਲੱਗੀਆਂ। ਇਸ ਤਰ੍ਹਾਂ ਸਿਲਸਿਲਾ ਕਰੀਬ 6 ਸਾਲ ਤੱਕ ਚਲਦਾ ਰਿਹਾ। ਇਸ ਤੋਂ ਬਾਅਦ ਦੋਵਾਂ ਨੇ ਇਕੱਠੇ ਜਿਉਣ ਮਰਨ ਦਾ ਵਾਅਦਾ ਕੀਤਾ। 23 ਜਨਵਰੀ ਨੂੰ ਦੋਵਾਂ ਔਰਤਾਂ ਨੇ ਗੋਰਖਪੁਰ ਤੋਂ ਦੇਵਰਿਆ ਦੇ ਰੁਦਰਪੁਰ ਸਥਿਤ ਮੰਦਰ ਪਹੁੰਚ ਕੇ ਵਿਆਹ ਕਰਵਾ ਲਿਆ।

Published on: ਜਨਵਰੀ 24, 2025 11:22 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।