ਨਵੀਂ ਦਿੱਲੀ, 24 ਜਨਵਰੀ, ਦੇਸ਼ ਕਲਿੱਕ ਬਿਓਰੋ :
ਸੋਨੇ ਦੇ ਭਾਅ ਵਿੱਚ ਤੇਜ਼ੀ ਲਗਾਤਾਰ ਜਾਰੀ ਹੈ। ਸੋਨੇ ਦੀਆਂ ਕੀਮਤਾਂ ਵਿੱਚ ਇਤਿਹਾਸਕ ਉਛਾਲ ਦਿਖਾਈ ਦਿੱਤਾ ਹੈ। ਪਹਿਲੀ ਵਾਰ ਸੋਨੇ ਦੀ ਕੀਮਤ ਸਿਖਰਾਂ ਉਤੇ ਪਹੁੰਚੀ ਹੈ। ਪਹਿਲੀ ਵਾਰ ਸੋਨੇ ਦੀ ਕੀਮਤ 83 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਉਪਰ ਚਲੀ ਗਈ। ਨਵੀਂ ਦਿੱਲੀ ਵਿੱਚ ਸਰਾਫਾ ਬਾਜ਼ਾਰ ਅਨੁਸਾਰ ਸੋਨੇ ਦਾ ਭਾਅ ਵਿੱਚ 200 ਰੁਪਏ ਦਾ ਵਾਧਾ ਹੋਇਆ ਅਤੇ ਪਹਿਲੀ ਵਾਰ ਇਹ 83000 ਰੁਪਏ ਪ੍ਰਤੀ 10 ਗ੍ਰਾਤ ਤੋਂ ਉਪਰ ਚਲਿਆ ਗਿਆ। 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਹੁਣ 83100 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉਚਤਿਮ ਪੱਧਰ ਉਤੇ ਪਹੁੰਚ ਗਈ ਹੈ। ਵੀਰਵਾਰ ਨੂੰ 82900 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ ਸੀ। ਸ਼ੁੱਕਰਵਾਰ ਨੂੰ ਚਾਂਦੀ 500 ਰੁਪਏ ਵਧਕੇ 94000 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ।
Published on: ਜਨਵਰੀ 24, 2025 9:11 ਬਾਃ ਦੁਃ