ਨਵੀਂ ਦਿੱਲੀ, 24 ਜਨਵਰੀ, ਦੇਸ਼ ਕਲਿੱਕ ਬਿਓਰੋ :
ਮਹਿੰਗਾਈ ਦੇ ਦੌਰ ਵਿੱਚ ਕੁਝ ਰਹਿਤ ਵਾਲੀ ਖਬਰ ਹੈ ਕਿ ਦੁੱਧ ਦੇ ਭਾਅ ਘਟਾਏ ਗਏ ਹਨ। ਅਮੂਲ ਵੱਲੋਂ ਦੇਸ਼ ਭਰ ਵਿੱਚ ਦੁੱਧ ਦੀਆਂ ਕੀਮਤਾਂ ਘਟਾਈਆਂ ਗਈਆਂ ਗਈਆਂ ਹਨ। ਗੁਜਰਾਤ ਵਿੱਚ ਡੇਅਰੀ ਸੈਕਟਰ ਦੀ ਦਿਗਜ਼ ਕੰਪਨੀ ਅਮੂਲ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਹੈ। ਅਮੂਲ ਗੋਲਡ, ਅਮੂਲ ਟੀ ਸਪੇਸ਼ਲ ਅਤੇ ਅਮੂਲ ਫਰੈਸ਼ ਦੇ 1 ਲੀਟਰ ਪੈਕਟ ਦੀ ਕੀਮਤ ਪਹਿਲੀ ਵਾਰ 1 ਰੁਪਏ ਘੱਟ ਕੀਤੀ ਗਈ ਹੈ। ਦੁੱਧ ਦੇ ਨਵੇਂ ਭਾਅ 24 ਜਨਵਰੀ ਤੋਂ ਲਾਗੂ ਹੋ ਗਏ ਹਨ। ਅਮੂਲ ਗੋਲਡ ਦਾ ਭਾਅ ਹੁਣ 65 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ। ਜੂਨ 2024 ਤੋਂ ਇਸ ਦੀ ਕੀਮਤ 66 ਰੁਪਏ ਪ੍ਰਤੀ ਲੀਟਰ ਸੀ। ਉਥੇ ਅਮੂਲ ਟੀ ਸਪੈਸ਼ਲ ਦੁੱਧ ਦੇ ਇਕ ਲੀਟਰ ਵਾਲੇ ਪੈਕਟ ਦੀ ਕੀਮਤ 61 ਰੁਪਏ ਹੋਵੇਗੀ। ਅਮੂਲ ਤਾਜ਼ਾ ਦਾ ਭਾਅ 54 ਰੁਪਏ ਪ੍ਰਤੀ ਲੀਟਰ ਤੋਂ ਹੋ ਕੇ 53 ਰੁਪਏ ਹੋ ਗਿਆ ਹੈ।
Published on: ਜਨਵਰੀ 24, 2025 4:44 ਬਾਃ ਦੁਃ