ਲੁਧਿਆਣਾ ‘ਚ ਲੜਕੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੁਲਿਸ ਨੇ ਸਸਕਾਰ ਰੁਕਵਾਇਆ
ਲੁਧਿਆਣਾ, 24 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਇਕ ਲੜਕੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਜਦੋਂ ਲੜਕੀ ਦੇ ਪਰਿਵਾਰਕ ਮੈਂਬਰ ਉਸ ਦਾ ਸਸਕਾਰ ਕਰਨ ਗਏ ਤਾਂ ਪੁਲੀਸ ਨੇ ਆ ਕੇ ਸਸਕਾਰ ਰੁਕਵਾ ਦਿੱਤਾ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਲੜਕੀ ਦੇ ਗੁਆਂਢੀਆਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ।
ਇਸ ਕਾਰਨ ਮੌਕੇ ’ਤੇ ਕਾਫੀ ਹੰਗਾਮਾ ਹੋਇਆ। ਗੁਆਂਢੀਆਂ ਨੇ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹੁਣ ਕੁੜੀ ਦੀ ਵੀ ਜਾਨ ਚਲੀ ਗਈ। ਇਸ ਲਈ ਇਹ ਮਾਮਲਾ ਸ਼ੱਕੀ ਹੈ।
ਗੁਆਂਢੀਆਂ ਨੂੰ ਇਹ ਵੀ ਸ਼ੱਕ ਹੈ ਕਿ ਲੜਕੀ 2 ਸਾਲਾਂ ਤੋਂ ਇਕ ਨੌਜਵਾਨ ਨਾਲ ਰਹਿ ਰਹੀ ਸੀ, ਜੋ ਉਸ ਦਾ ਪ੍ਰੇਮੀ ਸੀ। ਪਰ ਹੁਣ ਉਹ ਕੁਝ ਦਿਨਾਂ ਤੋਂ ਲਾਪਤਾ ਹੈ। ਸੰਭਵ ਹੈ ਕਿ ਨੌਜਵਾਨ ਨੇ ਲੜਕੀ ਨਾਲ ਕੁਝ ਕੀਤਾ ਹੋਵੇ ਅਤੇ ਭੱਜ ਗਿਆ ਹੋਵੇ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
Published on: ਜਨਵਰੀ 24, 2025 1:59 ਬਾਃ ਦੁਃ