ਅੰਮ੍ਰਿਤ ਮਾਡਲ ਸਕੂਲ ਅਤੇ ਸਰਕਾਰੀ ਕਾਲਜ,ਅਬੋਹਰ  ਵਿੱਚ ਮਨਾਇਆ ਗਿਆ ਤਹਿਸੀਲ ਪੱਧਰੀ ਰਾਸ਼ਟਰੀ ਵੋਟਰ ਦਿਵਸ

ਪੰਜਾਬ

ਅੰਮ੍ਰਿਤ ਮਾਡਲ ਸਕੂਲ ਅਤੇ ਸਰਕਾਰੀ ਕਾਲਜ,ਅਬੋਹਰ  ਵਿੱਚ ਮਨਾਇਆ ਗਿਆ ਤਹਿਸੀਲ ਪੱਧਰੀ ਰਾਸਟਰੀ ਵੋਟਰ ਦਿਵਸ

ਫਾਜ਼ਿਲਕਾ25 ਜਨਵਰੀ 2025, ਦੇਸ਼ ਕਲਿੱਕ ਬਿਓਰੋ

ਹਲਕਾ 81-ਅਬੋਹਰ ਦਾ ਰਾਸ਼ਟਰੀ ਵੋਟਰ ਦਿਵਸ ਬੜੇ ਉਤਸਾਹ ਅਤੇ ਖੁਸ਼ੀ ਨਾਲ ਅੰਮ੍ਰਿਤ ਮਾਡਲ ਸਕੂਲ ਅਬੋਹਰ ਅਤੇ ਸਰਕਾਰੀ ਕਾਲਜ ਅਬੋਹਰ ਵਿੱਚ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਵੋਟ ਦੀ ਮਹੱਤਤਾ ਦੇ ਨਾਲ ਨਾਲ ਗਣਤੰਤਰ ਵਿੱਚ ਚੋਣ ਪ੍ਰਕਿਰਿਆ ਅਤੇ ਵੋਟ ਦੇ ਅਧਿਕਾਰ ਦੀ ਮੱਹਤਤਾ ਤੇ ਵਿਸਤਾਰਿਤ ਚਾਨਣਾ ਪਾਇਆ ਗਿਆ। ।ਇਸ ਸਮਾਗਮ ਵਿੱਚ ਅਬੋਹਰ ਦੇ ਐਸ.ਡੀ.ਐਮ. ਸ਼੍ਰੀ ਕ੍ਰਿਸ਼ਨਾ ਪਾਲ ਰਾਜਪੂਤ (ਆਈ.ਏ.ਐਸ.) ਨੇ ਵੀ ਸ਼ਿਰਕਤ ਕੀਤੀ।

       ਇਸ ਸਮਾਗਮ ਦੀ ਪਹਿਲੀ ਕੜੀ ਵਿੱਚ ਅੰਮ੍ਰਿਤ ਮਾਡਲ ਸੀ ਸੈਕ. ਸਕੂਲ ਦੇ ਬੱਚਿਆਂ ਨੇ ਆਪਣੇ ਹੁਨਰ ਪੇਟਿੰਗ, ਸਲੋਗਨ ਅਤੇ ਭਾਸਣ ਮੁਕਾਬਲੇ ਵਿੱਚ ਦਿਖਾਏ। ਦੂਸਰੇ ਤਹਿਸੀਲ ਪੱਧਰੀ ਸਮਾਗਮ ਦਾ ਆਯੋਜਨ ਸਰਕਾਰੀ ਕਾਲਜ ਅਬੋਹਰ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਬੱਚਿਆਂ ਨੇ ਨਿੰਬਧ ਮੁਕਾਬਲੇ,ਸਲੋਗਨ,ਕਵਿਤਾ ਉਚਾਰਣ ਮੁਕਾਬਲੇ ਅਤੇ ਪ੍ਰਸਨੋਤਰੀ ਮੁਕਾਬਲਿਆਂ ਵਿੱਚ ਆਪਣਾ ਪ੍ਰਦਰਸ਼ਨ ਕੀਤਾ । ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ  ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਰੁ ਵੱਲੋਂ ਬੱਚਿਆਂ ਨੂੰ ਗਣਤੰਤਰ ਵਿੱਚ ਵੋਟ ਦੀ ਤਾਕਤ ਤੇ ਵਿਸਤਾਰਿਤ ਗਿਆਨ ਦਿੰਦੇ ਹੋਏ ਵੱਧ ਤੋਂ ਵੋਟਾਂ ਬਣਵਾਉਣ ਤੇ ਪਾਉਣ ਦਾ ਸੱਦਾ ਦਿੱਤਾ ਅਤੇ ਨੌਜਵਾਨ ਲੜਕੇ  ਲੜਕੀਆਂ ਨੂੰ ਵੱਧ ਤੋਂ ਵੱਧ ਵੋਟ ਬਣਵਾਉਣ ਅਤੇ ਖੁਦ ਵੋਟ ਪਾਉਣ ਦੇ ਨਾਲ ਨਾਲ ਸਮਾਜ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕਰੀਅਰ ਵਿੱਚ ਪ੍ਰਗਤੀ ਲਈ ਟਿਪਸ ਦਿੱਤੇ ਅਤੇ ਉਹਨਾਂ ਨੂੰ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਦੇ ਅਹੁਦੇ ਤੇ ਪਹੁੰਚਣ ਲਈ ਸਖਤ ਮਿਹਨਤ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਅੰਮ੍ਰਿਤ ਮਾਡਲ ਸੀ ਸੈਕ. ਸਕੂਲ ਦੇ ਮੁਖੀ ਸ਼੍ਰੀ ਸੁਨੀਤ ਕਾਲੜਾ ਅਤੇ ਸਰਕਾਰੀ ਕਾਲਜ ਅਬੋਹਰ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਨੂੰ ਵੀ ਸਨਮਾਨਿਤ ਕੀਤਾ । ਇਸ ਮੌਕੇ ਚੋਣ ਦਫਤਰ ਤੋਂ ਇੰਚਾਰਜ ਰਾਜ ਕੁਮਾਰ, ਡੈਡੀਕੇਟਿਡ ਏ ਈ ਆਰ ਓ.ਅਜੇ ਕੁਮਾਰ ਛਾਬੜਾ ,ਪ੍ਰਜੈਕਟ ਇੰਚਾਰਜ ਪਵਨ ਕੁਮਾਰ,ਮਨੀਸ਼ ਕੁਮਾਰ,ਸੁਰਿੰਦਰ ਨਾਗਪਾਲ,ਰਾਜਿੰਦਰ ਬਰਾੜ ,ਗੁਰਪ੍ਰੀਤ ਸਿੰਘ,ਰਾਕੇਸ਼ ਨਾਗਪਾਲ ਆਦਿ ਮੌਜੂਦ ਸਨ। ਮੰਚ ਸੰਚਾਲਨ ਪ੍ਰੋ:ਪ੍ਰਦੀਪ ਸਿੰਘ  ਨੇ ਕੀਤਾ।

Published on: ਜਨਵਰੀ 25, 2025 6:52 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।