ਅੱਜ ਦਾ ਇਤਿਹਾਸ
25 ਜਨਵਰੀ 1980 ਨੂੰ ਪ੍ਰਸਿੱਧ ਸਮਾਜ ਸੇਵਿਕਾ ਮਦਰ ਟੈਰੇਸਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ
ਚੰਡੀਗੜ੍ਹ, 25 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 25 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਾਂਗੇ 25 ਜਨਵਰੀ ਦੇ ਇਤਿਹਾਸ ਬਾਰੇ :-
- 2009 ਵਿੱਚ ਅੱਜ ਦੇ ਦਿਨ ਕੇਂਦਰ ਸਰਕਾਰ ਨੇ ਪਦਮ ਭੂਸ਼ਣ ਅਤੇ ਪਦਮਸ਼੍ਰੀ ਪੁਰਸਕਾਰਾਂ ਦਾ ਐਲਾਨ ਕੀਤਾ ਸੀ।
- 2004 ਵਿਚ 25 ਜਨਵਰੀ ਨੂੰ ਪੁਲਾੜ ਯਾਨ ਅਪਰਚਿਊਨਿਟੀ ਸਫਲਤਾਪੂਰਵਕ ਮੰਗਲ ਗ੍ਰਹਿ ‘ਤੇ ਉਤਰਿਆ ਸੀ।
- ਅੱਜ ਦੇ ਦਿਨ 2002 ਵਿੱਚ ਅਰਜੁਨ ਸਿੰਘ ਭਾਰਤੀ ਹਵਾਈ ਸੈਨਾ ਦੇ ਪਹਿਲੇ ‘ਏਅਰ ਮਾਰਸ਼ਲ’ ਬਣੇ ਸਨ।
- 25 ਜਨਵਰੀ 1994 ਨੂੰ ਤੁਰਕੀਏ ਦਾ ਪਹਿਲਾ ਦੂਰਸੰਚਾਰ ਉਪਗ੍ਰਹਿ ‘ਤੁਰਕਸਤ ਪ੍ਰਥਮ’ ਅਟਲਾਂਟਿਕ ਮਹਾਸਾਗਰ ਵਿੱਚ ਡਿੱਗਿਆ ਸੀ।
- ਅੱਜ ਦੇ ਦਿਨ 1988 ਵਿੱਚ ਰਾਮਸੇਵਕ ਸ਼ੰਕਰ ਨੇ ਸੂਰੀਨਾਮ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
- 25 ਜਨਵਰੀ 1983 ਨੂੰ ਆਚਾਰੀਆ ਵਿਨੋਬਾ ਭਾਵੇ ਨੂੰ ਮਰਨ ਉਪਰੰਤ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।
- 25 ਜਨਵਰੀ 1980 ਨੂੰ ਪ੍ਰਸਿੱਧ ਸਮਾਜ ਸੇਵਿਕਾ ਮਦਰ ਟੈਰੇਸਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।
- 1971 ਵਿਚ 25 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਨੂੰ ਪੂਰਨ ਰਾਜ ਘੋਸ਼ਿਤ ਕੀਤਾ ਗਿਆ ਸੀ।
- ਅੱਜ ਦੇ ਦਿਨ 1959 ਵਿੱਚ ਬਰਤਾਨੀਆ ਨੇ ਪੂਰਬੀ ਜਰਮਨੀ ਨਾਲ ਵਪਾਰਕ ਸਮਝੌਤਾ ਕੀਤਾ ਸੀ।
- 1955 ਵਿਚ 25 ਜਨਵਰੀ ਨੂੰ ਪਨਾਮਾ ਅਤੇ ਅਮਰੀਕਾ ਨੇ ਨਹਿਰੀ ਸੰਧੀ ‘ਤੇ ਦਸਤਖਤ ਕੀਤੇ ਸਨ।
- ਅੱਜ ਦੇ ਦਿਨ 1924 ਵਿੱਚ ਫਰਾਂਸ ਦੇ ਸ਼ਹਿਰ ਚੈਮੋਨਿਕਸ ਵਿੱਚ ਪਹਿਲੀਆਂ ਵਿੰਟਰ ਓਲੰਪਿਕ ਖੇਡਾਂ ਹੋਈਆਂ ਸਨ।
- 25 ਜਨਵਰੀ 1881 ਨੂੰ ਅਲੈਗਜ਼ੈਂਡਰ ਗ੍ਰਾਹਮ ਬੈੱਲ ਅਤੇ ਥਾਮਸ ਅਲਵਾ ਐਡੀਸਨ ਨੇ ਓਰੀਐਂਟਲ ਟੈਲੀਫੋਨ ਕੰਪਨੀ ਬਣਾਈ ਸੀ।
- ਅੱਜ ਦੇ ਦਿਨ 1880 ਵਿੱਚ ਭਾਰਤੀ ਬ੍ਰਹਮੋ ਸਮਾਜ ਦੀ ਸ਼ੁਰੂਆਤ ਪ੍ਰਸਿੱਧ ਸਮਾਜ ਸੁਧਾਰਕ ਕੇਸ਼ਵ ਚੰਦਰ ਸੇਨ ਨੇ ਕੀਤੀ ਸੀ।
- 1831 ਵਿਚ 25 ਜਨਵਰੀ ਨੂੰ ਪੋਲੈਂਡ ਦੀ ਸੰਸਦ ਨੇ ਆਜ਼ਾਦੀ ਦਾ ਐਲਾਨ ਕੀਤਾ ਸੀ।
Published on: ਜਨਵਰੀ 25, 2025 7:19 ਪੂਃ ਦੁਃ