ਅੰਮ੍ਰਿਤਸਰ, 25 ਜਨਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਵਿੱਚ ਇਕ ਅਤਿ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ 7 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ। ਕੁੱਤਿਆਂ ਦੇ ਖਾਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ। ਇਹ ਘਟਨਾ ਰਾਜਾ ਸਾਂਸੀ ਦੇ ਨਜ਼ਦੀਕੀ ਪਿੰਡ ਟਪਿਆਲਾ ਵਿੱਚ ਉਸ ਸਮੇਂ ਵਾਪਰੀ ਜਦੋਂ ਇਕ 7 ਸਾਲਾ ਬੱਚਾ ਪਤੰਗ ਲੁੱਟਣ ਲਈ ਖੇਤਾਂ ਵਿੱਚ ਜਾ ਵੜ੍ਹਿਆ ਤਾਂ ਉਥੇ ਕੁੱਤਿਆਂ ਨੇ ਨੋਚ ਨੋਚ ਖਾ ਲਿਆ। ਦੱਸਿਆ ਜਾ ਰਿਹਾ ਹੈ ਕਿ 7 ਸਾਲਾ ਸ਼ਹਿਬਾਜ ਸਿੰਘ ਪਤੰਗ ਲੁੱਟਣ ਲਈ ਖੇਤਾਂ ਵਿੱਚ ਚਲਿਆ ਗਿਆ। ਖੇਤਾਂ ਵਿੱਚ ਆਵਾਰਾ ਕੁੱਤਿਆਂ ਦੇ ਟੋਲੇ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ। ਪਿੰਤ ਤੋਂ ਬਾਹਰ ਖੇਤਾਂ ਵਿੱਚ ਹੋਣ ਕਾਰਨ ਕਿਸੇ ਨੂੰ ਬੱਚੇ ਦੀ ਆਵਾਜ਼ ਸੁਣਾਈ ਨਾ ਦਿੱਤੀ। ਜਦੋਂ ਇਸ ਸਬੰਧੀ ਪਤਾ ਚਲਿਆ ਤਾਂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੇ ਦੇ ਮਾਤਾ-ਪਿਤਾ ਵਿਦੇਸ਼ ਰਹਿੰਦੇ ਹਨ। ਉਹ ਆਪਣੇ ਦਾਦਾ ਦਾਦੀ ਕੋਲ ਇਕੱਲਾ ਰਹਿੰਦਾ ਸੀ। ਅੱਜ ਸਕੂਲ ਤੋਂ ਆਉਣ ਤੋਂ ਬਾਅਦ ਉਹ ਖੇਡਣ ਲਈ ਬਾਹਰ ਚੱਲਿਆ ਗਿਆ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।
Published on: ਜਨਵਰੀ 25, 2025 7:27 ਬਾਃ ਦੁਃ