ਜਲੰਧਰ ‘ਚ ਕੁੱਤੀ ਅਤੇ ਬਾਂਦਰ ਦੀ ਜੋੜੀ ਬਣੀ ਚਰਚਾ ਦਾ ਵਿਸ਼ਾ
ਜਲੰਧਰ, 25 ਜਨਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ‘ਚ ਕੁੱਤੀ ਅਤੇ ਬਾਂਦਰ ਦੀ ਜੋੜੀ ਫਿਲਮ ਸ਼ੋਲੇ ਦੇ ਜੈ-ਵੀਰੂ ਵਾਂਗ ਮਸ਼ਹੂਰ ਹੋ ਰਹੀ ਹੈ। ਬਾਂਦਰ ਨਾ ਸਿਰਫ਼ ਕੁੱਤੀ ਦੀ ਪਿੱਠ ‘ਤੇ ਬੈਠ ਕੇ ਘੁੰਮਦਾ ਹੈ, ਸਗੋਂ ਭੁੱਖ ਲੱਗਣ ‘ਤੇ ਉਸ ਦਾ ਦੁੱਧ ਵੀ ਪੀਂਦਾ ਹੈ। ਇਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
ਕੁੱਤੀ ਅਤੇ ਬਾਂਦਰ ਦੀ ਇਹ ਜੋੜੀ ਜਲੰਧਰ ਦੇ ਮੁਹੱਲਾ ਕੋਟ ਕਿਸ਼ਨ ਚੰਦ ਦੀ ਹੈ। ਆਲੇ-ਦੁਆਲੇ ਦੇ ਲੋਕ ਵੀ ਦੋਵਾਂ ਦਾ ਬਹੁਤ ਖਿਆਲ ਰੱਖਦੇ ਹਨ। ਇਸ ਦੇ ਨਾਲ ਹੀ ਕੁਤੀ ਦੇ ਨਾਲ ਰਹਿਣ ਵਾਲੇ ਹੋਰ ਕੁੱਤੇ ਵੀ ਉਕਤ ਬਾਂਦਰ ‘ਤੇ ਹਮਲਾ ਨਹੀਂ ਕਰਦੇ।
ਉਨ੍ਹਾਂ ਦੀ ਜੋੜੀ ਬਾਰੇ ਪਤਾ ਲੱਗਣ ਤੋਂ ਬਾਅਦ ਲੋਕ ਇਸ ਨੂੰ ਦੇਖਣ ਆਉਂਦੇ ਹਨ ਅਤੇ ਵੀਡੀਓ ਵੀ ਬਣਾਉਂਦੇ ਹਨ।
Published on: ਜਨਵਰੀ 25, 2025 7:36 ਪੂਃ ਦੁਃ