ਫ਼ਤਿਹਗੜ੍ਹ ਸਾਹਿਬ,25, ਜਨਵਰੀ (ਮਲਾਗਰ ਖਮਾਣੋਂ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਬਲਾਕ ਖੇੜਾ ਵਿਖੇ ਡਿਊਟੀ ਕਰਦੇ ਜੂਨੀਅਰ ਇੰਜੀਨੀਅਰ ਸੰਜੇ ਦੀ ਪਿੰਡ ਰਸੂਲਪੁਰ ਦੇ ਇੱਕ ਵਿਅਕਤੀ ਵੱਲੋਂ ਡਿਊਟੀ ਸਮੇਂ ਕੁੱਟਮਾਰ ਕਰਨ ਅਤੇ ਗਾਲੀ ਗਲੋਚ ਕਰਨ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜੋਰਦਾਰ ਨਿਖੇਧੀ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ, ਰਣਬੀਰ ਸਿੰਘ ਰਾਣਾ ,ਸੁਖਜਿੰਦਰ ਸਿੰਘ ਚਨਾਰਥਲ, ਹਰਜੀਤ ਸਿੰਘ ਗਿੱਲ, ਦਰਸ਼ਨ ਸਿੰਘ, ਤਰਲੋਚਨ ਸਿੰਘ ਨੇ ਦੱਸਿਆ ਕਿ ਬਲਾਕ ਖੇੜਾ ਵਿੱਚ ਨਹਿਰੀ ਪ੍ਰੋਜੈਕਟ ਅਧੀਨ ਪਿੰਡਾਂ ਨੂੰ ਵਾਟਰ ਸਪਲਾਈ ਨਾਲ ਜੋੜਨ ਲਈ ਪ੍ਰੋਜੈਕਟ ਚੱਲ ਰਿਹਾ ਹੈ। ਇਸ ਤੇ ਤੈਨਾਤ ਜੂਨੀਅਰ ਇੰਜੀਨੀਅਰ ਸੰਜੇ ਕੁਮਾਰ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਹੀ ਪਿੰਡ ਰਸੂਲਪੁਰ ਦੇ ਇੱਕ ਵਿਅਕਤੀ ਵੱਲੋਂ ਰਸਤੇ ਨੂੰ ਲੈ ਜੇਈ ਸੰਜੇ ਕੁਮਾਰ ਨਾਲ ਗਾਲੀ ਗਲੋਚ ਕੀਤੀ ਅਤੇ ਉਸ ਦੀ ਕੁੱਟ ਮਾਰ ਕੀਤੀ ਗਈ ।ਸਬੰਧਤ ਜੂਨੀਅਰ ਇੰਜੀਨੀਅਰ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ।ਉਸ ਉਪਰੰਤ ਚੁੰਨੀ ਵਿਖੇ ਚੌਕੀ ਪੁਲਿਸ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ।ਇਸ ਮੌਕੇ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਤੇ ਹੋਰ ਅਧਿਕਾਰੀ ਵੀ ਪਹੁੰਚ ਚੁੱਕੇ ਸਨ। ਜਿਸ ਦੀ ਵੀਡੀਓ ਸਬੰਧਤ ਅਧਿਕਾਰੀਆਂ, ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ , । ਸੰਘਰਸ਼ ਕਮੇਟੀ ਦੇ ਸਮੂਹ ਆਗੂਆਂ ਨੇ ਡਿਪਲੋਮਾ ਇੰਜੀਨੀਅਰ ਐਸੋਏਸ਼ਨ ਦੇ ਸਮੁੱਚੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਸਮੁੱਚੇ ਫੀਲਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਐਸੋਸੀਏਸ਼ਨ ਵੱਲੋ ਜੇਈ ਸੰਜੇ ਕੁਮਾਰ ਨੂੰ ਇਨਸਾਫ਼ ਦਵਾਉਣ ਲਈ ਜੋ ਸੰਘਰਸ਼ ਦਾ ਫੈਸਲਾ ਕਰਨਗੇ। ਉਸ ਦੀ ਫੀਲਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਧਾਰਤ ਸੰਘਰਸ਼ ਕਮੇਟੀ ਵੱਲੋਂ ਡਟਵੀਂ ਹਮਾਇਤ ਕੀਤੀ ਜਾਵੇਗੀ।
Published on: ਜਨਵਰੀ 25, 2025 8:12 ਬਾਃ ਦੁਃ