ਦਾਜ ਦਹੇਜ ਮਾਮਲੇ ’ਚ ਭਗੌੜਾ ਕਰਾਰ ਦਿੱਤੀ NRI ਮਹਿਲਾ ਗ੍ਰਿਫਤਾਰ 

NRI ਪ੍ਰਵਾਸੀ ਪੰਜਾਬੀ

ਦਾਜ ਦਹੇਜ ਮਾਮਲੇ ’ਚ ਭਗੌੜਾ ਕਰਾਰ ਦਿੱਤੀ NRI ਮਹਿਲਾ ਗ੍ਰਿਫਤਾਰ 

ਮੋਰਿੰਡਾ 25 ਜਨਵਰੀ( ਭਟੋਆ ) 

ਮੋਰਿੰਡਾ ਪੁਲਿਸ ਨੇ ਪਿਛਲੇ ਸੱਤ ਸਾਲ ਤੋਂ ਦਾਜ ਦਹੇਜ ਦੇ ਮਾਮਲੇ ਵਿੱਚ ਆਈ ਪੀ ਸੀ 1860 ਤਹਿਤ ਧਾਰਾ   406,420,498 ਏ ਤਹਿਤ ਭਗੌੜਾ ਕਰਾਰ ਹੋਏ 4 ਦੋਸ਼ੀਆਂ ਵਿੱਚੋਂ ਇੱਕ ਐਨ ਆਰ ਆਈ ਮਹਿਲਾ ਨੂੰ ਵਿਦੇਸ਼ ਤੋਂ ਭਾਰਤ  ਆਉਣ ਉਪਰੰਤ ਪੁਲਿਸ ਵੱਲੋਂ ਏਅਰਪੋਰਟ ਤੋਂ  ਗਿਰਫਤਾਰ ਕਰ ਲਿਆ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਸਿਟੀ ਮੋਰਿੰਡਾ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ 2 ਅਗਸਤ 2019 ਨੂੰ ਰਾਜਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਪਿੰਡ ਮੜੌਲੀ ਖੁਰਦ ਤਹਿਸੀਲ ਮੋਰਿੰਡਾ ਜਿਲਾ ਰੂਪਨਗਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰਾ ਰਿਸ਼ਤਾ ਸਮਸ਼ੇਰ ਕੌਰ ਪਤਨੀ ਜਵਾਲਾ ਸਿੰਘ ਨੇ ਅਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਯੂ ਐਸ ਏ ਨਾਲ 21 ਫਰਵਰੀ 2018 ਨੂੰ ਕਰਵਾਇਆ ਸੀ ਜੋ ਕਿ ਇਸ ਦਾ ਰਿਸ਼ਤੇਦਾਰ ਹੈ । ਸ਼ਮਸ਼ੇਰ ਕੌਰ ਨੇ ਇਹ ਰਿਸ਼ਤਾ ਇਸ ਸ਼ਰਤ ਤੇ ਕਰਵਾਇਆ ਸੀ ਕਿ ਮੈਨੂੰ ਵਿਆਹ ਤੋਂ ਬਾਅਦ ਅਜੀਤ ਸਿੰਘ ਆਪਣੇ ਨਾਲ ਅਮਰੀਕਾ ਲੈ ਕੇ ਜਾਵੇਗਾ ਅਤੇ  ਵਿਆਹ ਸਮੇਂ ਮੇਰੇ ਪਿਤਾ ਜਸਪਾਲ ਸਿੰਘ ਮੈਨੂੰ ਇੱਕ ਗੱਡੀ ਦੇਣਗੇ ਪਰ ਵਿਆਹ ਸਮੇਂ ਮੇਰੇ ਪਿਤਾ ਵੱਲੋਂ ਗੱਡੀ ਨਹੀਂ ਦਿੱਤੀ ਗਈ । ਵਿਆਹ ਤੋਂ ਬਾਅਦ ਅਜੀਤ ਸਿੰਘ ਵਿਦੇਸ਼ ਚਲੇ ਗਿਆ।  ਸਾਡੇ ਸ਼ਮਸ਼ੇਰ ਕੌਰ ਨਾਲ 20 ਸਤੰਬਰ 2018 ਨੂੰ ਹੋਏ ਸਮਝੌਤੇ ਅਨੁਸਾਰ ਵਿਆਹ ਸਮੇਂ ਤੈਅ ਕੀਤੀ ਸ਼ਰਤ ਅਨੁਸਾਰ ਗੱਡੀ ਦੀ ਕੀਮਤ ਵਜੋਂ 10 ਲੱਖ ਰੁਪਏ ਦਾ ਚੈੱਕ ਮੇਰੇ ਪਿਤਾ ਜਸਪਾਲ ਸਿੰਘ ਵੱਲੋਂ ਸ਼ਮਸ਼ੇਰ ਕੌਰ ਨੂੰ ਦਿੱਤਾ ਗਿਆ। ਜਿਸ ਨੇ ਇਹ ਰਕਮ ਮੇਰੇ ਪਿਤਾ ਜਸਪਾਲ ਸਿੰਘ ਦੀ ਗੱਲ ਅਜੀਤ ਸਿੰਘ ਨਾਲ ਕਰਵਾ ਕੇ ਵਸੂਲ ਕੀਤੀ ਸੀ। ਇਹ ਮੰਨਿਆ ਸੀ ਕਿ ਮੈਨੂੰ ਅਜੀਤ ਸਿੰਘ ਇੱਕ ਸਾਲ ਦੇ ਵਿੱਚ ਹੀ ਆਪਣੇ ਨਾਲ ਵਿਦੇਸ਼ ਯੂ ਐਸ ਏ ਲੈ ਕੇ ਜਾਵੇਗਾ । ਇਸ ਸਬੰਧੀ ਸਾਰੀ ਜਿੰਮੇਵਾਰੀ ਸਮਸ਼ੇਰ ਕੌਰ ਨੇ ਲਈ ਸੀ ਤੇ ਕਿਹਾ ਸੀ ਕੇ ਜੇਕਰ ਅਜੀਤ ਸਿੰਘ ਮੈਨੂੰ ਆਪਣੇ ਨਾਲ ਨਹੀ ਲੈ ਕੇ ਜਾਵੇ ਤਾਂ ਮੈਨੂੰ ਅਤੇ ਮੇਰੇ ਪਿਤਾ ਜਸਪਾਲ ਸਿੰਘ ਨੂੰ ਅਧਿਕਾਰ ਹੋਵੇਗਾ ਕਿ ਸਾਰੀ ਰਕਮ , ਖਰਚੇ ,ਹਰਜਾਨੇ , ਸਮੇਤ ਸ਼ਮਸ਼ੇਰ ਕੌਰ ਕੋਲੋਂ  ਵਸੂਲ ਕਰ ਸਕਣਗੇ। ਸ਼ਮਸ਼ੇਰ ਕੌਰ ਦੀ ਇੱਕ ਪੁੱਤਰੀ ਪਵਨਦੀਪ ਕੌਰ ਜੋ ਕਿ ਅਜੀਤ ਸਿੰਘ ਦੇ ਭਰਾ ਜਗਜੀਤ ਸਿੰਘ ਨੂੰ ਵਿਆਹੀ ਹੋਈ ਹੈ ਅਤੇ ਯੂ ਐਸ ਏ ਵਿੱਚ ਹੀ ਰਹਿ ਰਹੀ ਹੈ । ਹੁਣ ਉਪਰੋਕਤ ਸ਼ਮਸ਼ੇਰ ਕੌਰ ਇਸ ਫੈਸਲੇ ਤੋਂ ਮੁੱਕਰ ਹੋ ਰਹੀ ਹੈ ਇਸ ਨੇ ਸਾਡੇ ਨਾਲ ਵਿਆਹ ਦੇ ਨਾ ਤੇ ਧੋਖਾਧੜੀ ਕੀਤੀ ਹੈ ਅਤੇ ਸਾਨੂੰ ਜਾਣ ਬੁੱਝ ਕੇ ਫਸਾਇਆ ਹੈ। ਹੁਣ ਸਾਨੂੰ ਪਤਾ ਲੱਗਿਆ ਹੈ ਕਿ ਸ਼ਮਸ਼ੇਰ ਕੌਰ ਵੀ ਵਿਦੇਸ਼ ਜਾਣ ਵਾਲੀ ਹੈ ਇਸ ਲਈ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਉਹਨਾਂ ਦਾ ਪਾਸਪੋਰਟ ਜਬਤ ਕੀਤਾ ਜਾਵੇ ।ਇਸ ਉਪਰੰਤ ਪੁਲਿਸ ਤਫਤੀਸ਼ ਵਿੱਚ ਪਾਇਆ ਗਿਆ ਕਿ ਸ਼ਿਕਾਇਤ ਕਰਤਾ ਰਾਜਪ੍ਰੀਤ ਕੌਰ ਦੇ ਪਿਤਾ ਵੱਲੋਂ ਵਿਆਹ ਵਿੱਚ ਆਪਣੀ ਹੈਸੀਅਤ ਤੋਂ ਵੱਧ ਖਰਚ ਕੀਤਾ ਗਿਆ ਸੀ।  ਲੜਕੇ ਦੇ ਪਰਿਵਾਰ ਨੂੰ ਗਹਿਣੇ ਵਗੈਰਾ ਵੀ ਦਿੱਤੇ ਗਏ ਸਨ ਪ੍ਰੰਤੂ ਵਿਆਹ  ਉਪਰੰਤ ਸਹੁਰੇ ਪਰਿਵਾਰ ਨੇ ਉਹਨਾਂ ਨੂੰ   ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਵਿਆਹ ਉਹਨਾਂ ਦੀ ਹੈਸੀਅਤ ਮੁਤਾਬਿਕ ਨਹੀਂ ਹੋਇਆ ਤੇ ਜੇਕਰ   ਉਹ ਅਮਰੀਕਾ ਜਾਣਾ ਚਾਹੁੰਦੀ ਹੈ ਤਾਂ ਕਾਰ ਲਈ 15 ਲੱਖ ਰੁਪਏ ਦਾ ਇੰਤਜਾਮ ਕਰ ਲਓ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ  ਉਪਰੋਕਤ ਦਾਜ਼ ਦਹੇਜ ਦੇ ਕੇਸ ਵਿੱਚ ਲੋੜੀਂਦੀ ਪਵਨਦੀਪ ਕੌਰ ਪਤਨੀ ਜਗਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿਤਾ ਜਾਵੇਗਾ।

Published on: ਜਨਵਰੀ 25, 2025 7:55 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।