ਚੰਡੀਗੜ੍ਹ, 25 ਜਨਵਰੀ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਦੋਵਾਂ ਜਥੇਬੰਦੀਆਂ ਵੱਲੋਂ 25 ਅਤੇ 26 ਜਨਵਰੀ ਨੂੰ ਗੁਰਦਾਸਪੁਰ, ਜਲੰਧਰ ਅਤੇ ਮਾਨਸਾ ਵਿੱਚ ਧਰਨੇ ਦੇਣ ਦੀ ਯੋਜਨਾ ਸੀ।
ਪੁਲੀਸ ਨੇ ਦੇਰ ਰਾਤ ਵੱਡੀ ਗਿਣਤੀ ਆਗੂਆਂ ਦੇ ਘਰਾਂ ਨੂੰ ਘੇਰ ਲਿਆ। ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਵਾਲੇਵਾਲੀ ਦੇ ਘਰ ਬਾਹਰ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਵਾਲੇਵਾਲੀ ਨੂੰ ਸਵੇਰ ਤੋਂ ਹੀ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ।ਪਰਮਿੰਦਰ ਸਿੰਘ ਵਾਲੇਵਾਲੀ ਅਨੁਸਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਦਬਾ ਰਹੀ ਹੈ।
Published on: ਜਨਵਰੀ 25, 2025 3:41 ਬਾਃ ਦੁਃ