ਭਾਕਿਯੂ-ਡਕੌਂਦਾ ਵੱਲੋਂ ਬਲਾਕ ਮਹਿਲ ਕਲਾਂ ਵੱਲੋਂ ‘ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ’ ਵਿਰੁੱਧ ਵਿਸ਼ਾਲ ਲਾਮਬੰਦੀ: ਕੁਲਵੰਤ ਸਿੰਘ ਭਦੌੜ

ਪੰਜਾਬ

ਭਾਕਿਯੂ-ਡਕੌਂਦਾ ਵੱਲੋਂ ਬਲਾਕ ਮਹਿਲ ਕਲਾਂ ਵੱਲੋਂ ‘ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ’ ਵਿਰੁੱਧ ਵਿਸ਼ਾਲ ਲਾਮਬੰਦੀ: ਕੁਲਵੰਤ ਸਿੰਘ ਭਦੌੜ 

ਮਹਿਲਕਲਾਂ ਤਹਿਸੀਲ ਪੱਧਰ ‘ਤੇ 26 ਜਨਵਰੀ ਨੂੰ ਕੀਤਾ ਜਾਵੇਗਾ ਟਰੈਕਟਰ ਪਰੇਡ ਮਾਰਚ ਦੀਆਂ ਤਿਆਰੀਆਂ ਮੁਕੰਮਲ: ਬਡਬਰ, ਮਾਂਗੇਵਾਲ 

ਦਲਜੀਤ ਕੌਰ 

ਬਰਨਾਲਾ, 25 ਜਨਵਰੀ, 2025: ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਜਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਪਿੰਡਾਂ ਵਿੱਚ ਸ਼ੁਰੂ ਕੀਤੀ ਗਈ ਚੇਤਨਾ ਮੁਹਿੰਮ ਮੁਕੰਮਲ ਕਰਕੇ ‘ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ’ ਵਿਸ਼ਾਲ ਮੀਟਿੰਗਾਂ ਰਾਹੀਂ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਸਮੇਂ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਹਰਮੰਡਲ ਸਿੰਘ ਜੋਧਪੁਰ, ਸੰਦੀਪ ਸਿੰਘ ਚੀਮਾ, ਰਾਮ ਸਿੰਘ ਸ਼ਹਿਣਾ, ਜਸਵੰਤ ਸਿੰਘ ਹੰਢਿਆਇਆ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ। ਕਿਸਾਨ ਸੰਯੁਕਤ ਮੋਰਚੇ ਦੀ ਅਗਵਾਈ ਵਿੱਚ ਤੇਰਾਂ ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਕੇ ਕੇਂਦਰ ਦੀ ਮੋਦੀ ਹਕੂਮਤ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ ਸੀ। ਲੋਕਾਂ ਦੇ ਦਬਾਅ ਸਦਕਾ ਭਾਵੇਂ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਮਜ਼ਬੂਰ ਹੋਈ ਪਰ ਉਨ੍ਹਾਂ ਦੀ ਨੀਤੀ ਤੇ ਨੀਤ ਵਿੱਚ ਕੋਈ ਫ਼ਰਕ ਨਹੀਂ ਪਿਆ। ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤੇ ਚਲਦਿਆਂ ਵਿਸ਼ਵ ਵਪਾਰ ਸੰਸਥਾ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੇ ਹਨ। ਹੁਣ ਫ਼ੇਰ ਕੇਂਦਰ ਸਰਕਾਰ ਵੱਲੋਂ ਨਵਾਂ ‘ਕੌਮੀ ਖੇਤੀ ਮੰਡੀਕਰਨ ਖੇਤੀ ਖਰੜਾ’ ਵੱਖ ਵੱਖ ਸਰਕਾਰਾਂ ਨੂੰ ਭੇਜ ਕੇ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਮੰਡੀਆਂ ਨੂੰ ਖ਼ਤਮ ਕਰਕੇ ਪਾ੍ਈਵੇਟ, ਪਬਲਿਕ ਪ੍ਰਾਈਵੇਟ ਪਾਰਟਨਰ ਸ਼ਿਪ ਰਾਹੀਂ ਪ੍ਰਾਈਵੇਟ ਮੰਡੀਆਂ ਲਿਆਂਦੀਆਂ ਜਾਣਗੀਆਂ। ਜਿਸ ਨਾਲ ਹਰ ਇੱਕ  ਮਿਹਨਤਕਸ਼ ਤਬਕੇ ਤੇ ਮਾਰੂ ਅਸਰ ਪੈਣਗੇ ਜਿਵੇਂ ਕਿ ਸਰਕਾਰੀ ਮੰਡੀਆਂ ਖ਼ਤਮ ਕਰਨ ਨਾਲ ਮੰਡੀਆਂ ਵਿੱਚ ਜਿੰਨੀ ਵੀ ਲੇਬਰ ਉਹ ਭਾਵੇਂ ਫ਼ਸਲ ਦੀ ਟਰਾਲੀ ਲਾਹੁਣ ਤੋਂ ਲੈਕੇ ਗੁਦਾਮਾਂ ਤੋਂ ਅੱਗੇ ਜਨਤਕ ਵੰਡ ਪ੍ਰਣਾਲੀ ਰਾਹੀਂ ਘਰ-ਘਰ ਵਿੱਚ ਪਹੁੰਚਾਉਣ ਤੱਕ ਸਾਰੀ ਦੀ ਸਾਰੀ ਲੇਬਰ ਦਾ ਖ਼ਾਤਮਾ ਹੋਵੇਗਾ, ਟਰੱਕਾਂ ਵਾਲੇ ਜਿਹੜੇ ਸੀਜ਼ਨ ਲਾਕੇ ਆਪਣੇ ਪ੍ਰੀਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਛੋਟੇ ਦੁਕਾਨਦਾਰਾਂ ਉਨ੍ਹਾਂ ਦੇ ਰੋਜ਼ਗਾਰ ਦਾ ਵੀ ਉਜਾੜਾ ਹੋਵੇਗਾ। 

ਇਸ ਮੌਕੇ ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਭੋਲ਼ਾ ਸਿੰਘ ਛੰਨਾਂ, ਸਤਨਾਮ ਸਿੰਘ ਮੂੰਮ, ਅਮਨਦੀਪ ਸਿੰਘ ਰਾਏਸਰ, ਸਤਨਾਮ ਸਿੰਘ ਬਰਨਾਲਾ, ਕਾਲਾ ਸਿੰਘ ਰਾਏਸਰ, ਮਨਜੀਤ ਸਿੰਘ ਗੋਰਾ ਰਾਏਸਰ, ਜਗਰੂਪ ਸਿੰਘ ਗਹਿਲ ਨੇ ਦੱਸਿਆ ਕਿ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਟਰੈਕਟਰ ਪਰੇਡ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪਿੰਡ ਇਕਾਈਆਂ ਦੇ ਆਗੂ ਘਰ-ਘਰ ਜਾਕੇ ਹਰ ਘਰ ਦਾ ਟਰੈਕਟਰ ਸ਼ਾਮਿਲ ਕਰਵਾਉਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਟਰੈਕਟਰਾਂ ਉੱਪਰ ਝੰਡੇ ਵਗੈਰਾ ਲਾਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਆਗੂਆਂ ਕਿਹਾ ਕਿ ਜੇਕਰ ਅਜੇ ਵੀ ਕੇਂਦਰ ਸਰਕਾਰ ਨੇ ਕੌਮੀ ਖੇਤੀ ਮੰਡੀਕਰਨ ਖਰੜਾ ਰੱਦ ਨਾ ਕੀਤਾ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਹ ਸਰਕਾਰਾਂ ਦਾ ਭੁਲੇਖਾ ਦਾ ਹੋ ਸਕਦਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰ ਦੇਵਾਂਗੇ। ਜਥੇਬੰਦੀਆਂ ਵੱਲੋਂ ਅਜਿਹਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਰਨੀਆਂ ਪੈਣ। ਆਗੂਆਂ ਨੇ ਕਿਹਾ  ਕਿ ਜਿਹੜੇ ਬੇਰੁਜ਼ਗਾਰ ਨੌਜੁਆਨ  ਆਪਣਾ ਸਹਾਇਕ ਧੰਦਾ ਅਪਣਾ ਕੇ ਗੁਜ਼ਾਰਾ ਕਰਦੇ ਹਨ, ਸਰਕਾਰ ਉਨ੍ਹਾਂ ਨੂੰ ਵੀ ਉਜਾੜ ਰਹੀ ਹੈ। 

ਇਸ ਮੌਕੇ ਧੀਰਜ ਸਿੰਘ ਭਦੌੜ, ਅਮਨਦੀਪ ਸਿੰਘ ਭਦੌੜ, ਗੁਰਤੇਜ ਸਿੰਘ ਬੀਹਲਾ ਖੁਰਦ ਜਸਵਿੰਦਰ ਜੱਸਾ ਗਹਿਲ, ਸਨੇਹਪਾਲ ਸਿੰਘ, ਜੱਗੀ ਰਾਏਸਰ, ਅਮਨਦੀਪ ਸਿੰਘ ਰਾਏਸਰ, ਜੱਗਾ ਸਿੰਘ ਮਹਿਲਕਲਾਂ, ਭਿੰਦਰ ਸਿੰਘ ਮੂੰਮ ਆਦਿ ਆਗੂਆਂ ਨੇ 26 ਜਨਵਰੀ ਨੂੰ ਹਰ ਘਰ ਦਾ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਵਾਉਣ ਦੀ ਅਪੀਲ ਕੀਤੀ।

Published on: ਜਨਵਰੀ 25, 2025 8:31 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।