ਫਾਜ਼ਿਲਕਾ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
ਫਾਜ਼ਿਲਕਾ ਵਿੱਚ ਇਕ ਸੜਕ ਉਤੇ ਚਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਲਮੋਚਗੜ੍ਹ ਕਲਾਂ ਨੇੜੇ ਫਿਰੋਜ਼ਪੁਰ ਹਾਈਵੇ ਉਤੇ ਜਦੋਂ ਤਿੰਨ ਦੋਸਤ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਾਨਕ ਕਾਰ ਦਾ ਟਾਇਰ ਫਟ ਗਿਆ ਅਤੇ ਗੱਡੀ ਕਈ ਪਲਟੀਆਂ ਖਾ ਗਈ। ਇਸ ਹਾਦਸੇ ਵਿੱਚ ਸਾਜਨ ਮਦਨ ਤੇ ਸ਼ੁਭਮ ਧੂੜੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ੁਭਮ ਧੂੜੀਆ ਅਤੇ ਸਾਜਨ ਮਦਾਨ ਅਤੇ ਗੁਰਵਿੰਦਰ ਸਿੰਘ ਵਾਸੀ ਫਾਜ਼ਿਲਕਾ ਬਠਿੰਡਾ ਤੋਂ ਇਕ ਨਿੱਜੀ ਕੰਪਨੀ ਦੇ ਪਾਰਟੀ ਪ੍ਰੋਗਰਾਮ ਵਿਚੋਂ ਵਾਪਸ ਆ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਗੁਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋਗਿਆ। ਘਟਨਾ ਦਾ ਪਤਾ ਚਲਦਿਆਂ ਹੀ ਜਲਾਲਾਬਾਦ ਪੁਲਿਸ ਮੌਕੇ ਉਤੇ ਪਹੁੰਚ ਗਈ।
Published on: ਜਨਵਰੀ 26, 2025 4:06 ਬਾਃ ਦੁਃ