ਐੱਸ.ਏ.ਐੱਸ. ਨਗਰ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐੱਸ ਨੇ ਦੇਸ਼ ਦੇ 76ਵੇਂ ਗਣਤੰਤਰਤਾ ਦਿਵਸ ਮੌਕੇ ਬੋਰਡ ਦੇ ਮੁੱਖ ਦਫ਼ਤਰ, ਵਿੱਦਿਆ ਭਵਨ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਵਿੱਚ ਸਿੱਖਿਆ ਬੋਰਡ ਦੇ ਸਕਿਓਰਟੀ ਵਿੰਗ ਅਤੇ ਪੰਜਾਬ ਪੁਲਿਸ ਚੌਂਕੀ ਫੇਜ਼-8 ਦੀ ਸੁਰੱਖਿਆ ਟੁਕੜੀ ਨੇ ਵੀ ਕੌਮੀ ਝੰਡੇ ਨੂੰ ਸਲਾਮੀ ਦਿੱਤੀ।
ਗਣਤੰਤਰਤਾ ਦਿਵਸ ਦੇ ਸਮਾਗਮ ਵਿੱਚ ਚੇਅਰਮੈਨ ਸ਼੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐੱਸ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗਣਤੰਰਤਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਕਰਦਿਆਂ ਜਿਥੇ ਭਾਰਤ ਦੇਸ਼ ਵਿੱਚ ਜਨਮ ਲੈਣਾ ਆਪਣੇ ਆਪ ਵਿੱਚ ਇੱਕ ਮਾਣ ਵਾਲੀ ਗੱਲ ਦੱਸਿਆ ਉਥੇ ਹੀ ਉਨ੍ਹਾਂ ਨੇ ਸਾਨੂੰ ਸੰਵਿਧਾਨ ਦੌਆਰਾ ਵੋਟ ਪਾਉਣ ਦੀ ਤਾਕਤ ਦੀ ਮਹੱਤਤਾ ਬਾਰੇ ਸਮਝਾਇਆ ਅਤੇ ਸੰਵਿਧਾਨ ਨੂੰ ਮੁੱਖ ਰਖਦੇ ਹੋਏ ਸਮਾਜ ਦੇ ਹਰ ਵਰਗ ਨੂੰ ਚੰਗੇ ਕੰਮਾਂ ਲਈ ਪੇ੍ਰਰਿਆ। ਸੰਬੋਧਨ ਦੌਰਾਨ ਚੇਅਰਮੈਨ ਜੀ ਨੇ ਬੋਰਡ ਅਧਿਕਾਰੀਆਂ /ਕਰਮਚਾਰੀਆਂ ਨੂੰ ਸੰਵਿਧਾਨ ਤੋਂ ਸੇਦ ਲੈਣ ਲਈ ਅਤੇ ਮੁਲਾਜ਼ਮਾਂ ਨੂੰ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿਣ ਲਈ ਕਿਹਾ। ਅੰਤ ਵਿੱਚ ਚੇਅਰਮੈਨ ਸ਼੍ਰੀ ਕਮਲ ਕਿਸ਼ੋਰ ਯੋਦਵ ਨੇ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਭਾਰਤੀ ਸੰਵਿਧਾਨ ਰਚਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਸਰਾਹਿਆ।
ਸਮਾਗਮ ਦੌਰਾਨ ਚੇਅਰਮੈਨ ਸ਼੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐੱਸ ਅਤੇ ਸਕੱਤਰ, ਸ੍ਰੀਮਤੀ ਪਰਲੀਨ ਕੌਰ ਬਰਾੜ (ਪੀ.ਸੀ.ਐੱਸ) ਨੇ ਆਪੋ-ਆਪਣੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਮੁਲਾਜ਼ਮ ਸ੍ਰੀ.ਗੁਰਦੀਪ ਸਿੰਘ ਮਾਂਗਟ, ਸ੍ਰੀ ਬਲਵਿੰਦਰ ਸਿੰਘ ਚਨਾਰਥਲ, ਸ਼੍ਰੀ ਭੂਵਨ ਚੰਦ, ਸ੍ਰੀ ਗੁਲਾਬ ਚੰਦ ਅਤੇ ਸ਼੍ਰੀ ਦਰਸ਼ਨ ਰਾਮ ਨੂੰ ਪ੍ਰਸੰਸਾ ਪੱਤਰ ਵੰਡੇ ਅਤੇ ਭਵਿੱਖ ਵਿੱਚ ਹੋਰ ਬਿਹਤਰ ਕਾਰਗੁਜ਼ਾਰੀ ਲਈ ਪ੍ਰਰਿੱਤ ਕੀਤਾ।
ਚੇਅਰਮੈਨ ਸ਼੍ਰੀ ਕਮਲ ਕਿਸ਼ੋਰ ਯਾਦਵ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਅਧਿਕਾਰੀਆਂ /ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਬੋਰਡ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਸਿੱਖਿਆ ਬੋਰਡ ਨੂੰ ਹੋਰ ਬੁਲੰਦੀਆਂ ਤੱਕ ਲਿਜਾਇਆ ਜਾ ਸਕੇ। ਮੰਚ ਸੰਚਾਲਨ ਕਰਦਿਆਂ ਸੁਪਰਡੰਟ ਸ੍ਰੀ ਪਲਵਿੰਦਰ ਸਿੰਘ(ਪਾਲੀ) ਨੇ ਦੇਸ਼ ਭਗਤੀ ਦੀ ਸ਼ਾਇਰੀ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਵਿੱਦਿਆ ਭਵਨ ਵਿੱਚ ਗਣਤੰਰਤਾ ਦਿਵਸ ਦੇ ਇਸ ਸਮਾਗਮ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਪਰਲੀਨ ਕੌਰ ਬਰਾੜ (ਪੀ.ਸੀ.ਐੱਸ),ਸੰਯੁਕਤ ਸਕੱਤਰ ਸ਼੍ਰੀ ਜਨਕ ਰਾਜ ਮਹਿਰੋਕ, ਕੰਟਰੋਲਰ ਪਰੀਖਿਆਵਾਂ ਸ਼੍ਰੀ ਲਵਿਸ਼ ਚਾਲਵਾ, ਉਪ ਸਕੱਤਰ ਸ਼੍ਰੀ ਗੁਰਤੇਜ ਸਿੰਘ , ਸ਼੍ਰੀਮਤੀ ਅਮਰਜੀਤ ਕੋਰ ਦਾਲਮ, ਸ਼੍ਰੀਮਤੀ ਗੁਰਮੀਤ ਕੌਰ, ਡਾਇਰੈਕਟਰ ਕੰਪਿਊਟਰ ਸ਼੍ਰੀਮਤੀ ਨਵਨੀਤ ਕੌਰ, ਨਿੱਜੀ ਸਹਾਇਕ ਸ੍ਰੀਮਤੀ ਮਨਦੀਪ ਕੌਰ ਅਤੇ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਕੌਰ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੋਰਡ ਦੇ ਕਰਮਚਾਰੀ ਵੀ ਹਾਜ਼ਰ ਹੋਏ।
Published on: ਜਨਵਰੀ 26, 2025 5:31 ਬਾਃ ਦੁਃ