ਚੰਡੀਗੜ੍ਹ, 26 ਜਨਵਰੀ, ਦੇਸ਼ ਕਲਿੱਕ ਬਿਓਰੋ ;
ਮਹਿੰਗਾਈ ਦੇ ਦੌਰ ਵਿੱਚੋਂ ਲੰਘ ਰਹੇ ਲੋਕਾਂ ਲਈ ਕੁਝ ਰਹਿਤ ਭਰੀ ਖਬਰ ਹੈ ਕਿ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ। ਵੇਰਕਾ ਨੇ ਵੇਰਕਾ ਸਟੈਂਡਰਡ ਦੁੱਧ ਅਤੇ ਵੇਰਕਾ ਫੁਲ ਕਰੀਮ ਦੁੱਧ ਦੇ ਇਕ ਲੀਟਰ ਪੈਕਿੰਗ ਉਤੇ ਇਕ ਰੁਪਏ ਘੱਟ ਕੀਤਾ ਹੈ। ਇਹ ਕੀਮਤਾਂ ਐਤਵਾਰ ਅੱਜ ਤੋਂ ਲਾਗੂ ਹੋ ਗਈਆਂ ਹਨ। ਹੁਣ ਵੇਰਕਾ ਫੁਲ ਕਰੀਮ ਦੁੱਧ 61 ਰੁਪਏ ਪ੍ਰਤੀ ਲੀਟਰ, ਵੇਰਕਾ ਸਟੈਂਡਰਡ ਦੁੱਧ 67 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਮਿਲੇਗਾ। ਜਦੋਂ ਕਿ ਪਹਿਲਾਂ ਵੇਰਕਾ ਫੁਲ ਕਰੀਬ 62 ਰੁਪਏ ਅਤੇ ਸਟੈਂਡਰਡ ਦੁੱਧ 68 ਰੁਪਏ ਪ੍ਰਤੀ ਲੀਟਰ ਮਿਲਦਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ ਵੱਲੋਂ ਦੁੱਧ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਸਨ।
Published on: ਜਨਵਰੀ 26, 2025 8:15 ਪੂਃ ਦੁਃ