ਨਵੀਂ ਦਿੱਲੀ, 26 ਜਨਵਰੀ, ਦੇਸ਼ ਕਲਿੱਕ ਬਿਓਰੋ :
ਕੇਂਦਰ ਸਰਕਾਰ ਵੱਲੋਂ ਮੁਲਾਜ਼ਾਂ ਲਈ ਯੂਨੀਫਾਈਡ ਪੈਨਸ਼ਨ ਸਕੀਮ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਯੂਨੀਫਾਈਡ ਪੈਨਸ਼ਨ ਸਕੀਮ 1 ਅਪ੍ਰੈਲ 2025 ਤੋਂ ਲਾਗੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਕੇਂਦਰ ਸਰਕਾਰ ਨੇ ਅਗਸਤ 2024 ਵਿੱਚ ਯੂਪੀਐਸ ਨੂੰ ਓਲਡ ਪੈਨਸ਼ਨ ਸਕੀਮ (ਓਪੀਐਸ) ਅਤੇ ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ) ਵਿੱਚ ਸੰਤੁਲਨ ਬਣਾਉਣ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ। ਕੇਂਦਰ ਸਰਕਾਰ ਵੱਲੋਂ ਬੀਤੇ ਕੱਲ੍ਹ 25 ਜਨਵਰੀ 2025 ਨੂੰ ਯੂਪੀਐਸ ਨੋਟੀਫਾਈ ਕਰ ਦਿੱਤਾ ਗਿਆ ਹੈ। ਯੂਨੀਫਾਈਡ ਪੈਨਸ਼ਨ ਸਕੀਮ ਕੇਂਦਰ ਸਰਕਾਰ ਦੇ ਅਜਿਹੇ ਕਰਮਚਾਰੀਆਂ ਉਤੇ ਲਾਗੂ ਹੋਵੇਗੀ ਜੋ ਐਨਪੀਐਸ ਦੇ ਤਹਿਤ ਆਉਂਦੇ ਹਨ ਅਤੇ ਇਸ ਦੇ ਤਹਿਤ ਯੂਪੀਐਸ ਚੁਣਦੇ ਹਨ। ਗਜਟ ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਦੇ ਕਰਮਚਾਰੀ ਜਾਂ ਤਾਂ ਐਨਪੀਐਸ ਤਹਿਤ ਯੂਪੀਐਸ ਵਿਕਲਪ ਚੁਣ ਸਕਦੇ ਹਨ ਜਾਂ ਯੂਪੀਐਸ ਵਿਕਲਪ ਦੇ ਬਿਨਾਂ ਐਨਪੀਐਸ ਜਾਰੀ ਰੱਖ ਸਕਦੇ ਹਨ। ਸਰਕਾਰ ਨੇ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਹੈ ਕਿ ਯੂਪੀਐਸ ਚੁਣਨ ਵਾਲੇ ਲੋਕ ਕਿਸੇ ਹੋਰ ਨੀਤੀ ਰਿਆਇਤ, ਪਾਲਿਸੀ ਚੇਂਜ, ਫਾਈਨੇਸ਼ੀਅਲ ਬੈਨੀਫਿਟ ਦੇ ਹੱਕਦਾਰ ਨਹੀਂ ਹੋਣਗੇ।
Published on: ਜਨਵਰੀ 26, 2025 11:52 ਪੂਃ ਦੁਃ