ਦੇਹਰਾਦੂਨ, 27 ਜਨਵਰੀ, ਦੇਸ਼ ਕਲਿਕ ਬਿਊਰੋ :
ਉੱਤਰਾਖੰਡ ਵਿੱਚ ਅੱਜ ਤੋਂ ਯੂਨੀਫਾਰਮ ਸਿਵਲ ਕੋਡ (UCC) ਲਾਗੂ ਹੋ ਗਿਆ ਹੈ। ਸੀਐਮ ਪੁਸ਼ਕਰ ਸਿੰਘ ਧਾਮੀ ਨੇ ਮੁੱਖ ਮੰਤਰੀ ਨਿਵਾਸ ‘ਤੇ ਇਹ ਐਲਾਨ ਕੀਤਾ। ਇਹ ਪ੍ਰੋਗਰਾਮ ਸੀਐਮ ਨਿਵਾਸ ਦੇ ਮੁੱਖ ਸੇਵਕ ਸਦਨ ਵਿੱਚ ਚੱਲ ਰਿਹਾ ਹੈ।
ਸੀਐਮ ਧਾਮੀ ਨੇ ਕਿਹਾ ਕਿ ਇਹ ਬਹੁਤ ਭਾਵੁਕ ਪਲ ਹੈ। ਅਸੀਂ 3 ਸਾਲ ਪਹਿਲਾਂ ਸੂਬੇ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਹੈ। UCC ਕਿਸੇ ਧਰਮ ਜਾਂ ਵਰਗ ਦੇ ਵਿਰੁੱਧ ਨਹੀਂ ਹੈ। ਇਸ ਦਾ ਮਕਸਦ ਕਿਸੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ। ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਯੂਨੀਫਾਰਮ ਸਿਵਲ ਕੋਡ ਉੱਤਰਾਖੰਡ-2024 ਨੂੰ ਲਾਗੂ ਕਰਨ ਲਈ ਨਿਯਮਾਂ ਅਤੇ ਪੋਰਟਲ ਦਾ ਉਦਘਾਟਨ ਕੀਤਾ। ਇਹ ਪੋਰਟਲ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।ਇਸ ਲਈ https://ucc.uk.gov.in ‘ਤੇ ਲਾਗਇਨ ਕੀਤਾ ਜਾ ਸਕਦਾ ਹੈ।
Published on: ਜਨਵਰੀ 27, 2025 2:13 ਬਾਃ ਦੁਃ