ਚੰਡੀਗੜ੍ਹ, 27 ਜਨਵਰੀ, ਦੇਸ਼ ਕਲਿੱਕ ਬਿਓਰੋ :
ਵਹੀਕਲਾਂ ਦੀ ਚੈਕਿੰਗ ਦੌਰਾਨ ਦਸਤਾਵੇਜ਼ਾਂ ਨੂੰ ਲੈ ਕੇ ਟ੍ਰੈਫਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹੀਕਲਾਂ ਦੇ ਦਸਤਾਵੇਚ ਚੈਕਿ ਕੀਤੇ ਜਾਂਦੇ ਹਨ ਤਾਂ ਕਈ ਵਿਅਕਤੀ ਉਸ ਸਮੇਂ ਆਪਣੇ ਸਾਰੇ ਦਸਤਾਵੇਜ਼ ਡਿਜ਼ੀਲਾਕਰ ਅਤੇ ਐਮਪਰਿਵਾਹਨ ਐਪ ਵਿੱਚ ਰੱਖੇ ਹੋਏ ਪੇਸ਼ ਕਰਦੇ ਹਨ, ਪ੍ਰੰਤੂ ਉਸ ਸਮੇਂ ਕਈ ਅਧਿਕਾਰੀ, ਕਰਮਚਾਰੀ ਇਨ੍ਹਾਂ ਦਸਤਾਵੇਜਾਂ ਨੂੰ ਸਹੀ ਨਹੀਂ ਮੰਨਦੇ ਹਨ, ਜਦੋਂ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਇਸ ਨੂੰ ਮਾਨਤਾ ਪ੍ਰਾਪਤ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ, ਅਧਿਕਾਰੀ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਡਿਜ਼ੀਲਾਕਰ ਅਤੇ ਐਮਪਰਿਵਾਹਨ ਐਪ ਵਿੱਚ ਦਿਖਾਉਂਦਾ ਹੈ ਤਾਂ ਸਹੀ ਮੰਨਿਆ ਜਾਵੇ। ਜੇਕਰ ਫਿਰ ਵੀ ਕਿਸੇ ਵਿਅਕਤੀ ਵੱਲੋਂ ਇਸ ਸਬੰਧੀ ਸ਼ਕਾਇਤ ਕੀਤੀ ਜਾਂਦੀ ਹੈ ਤਾਂ ਉਸ ਅਧਿਕਾਰੀ, ਕਰਮਚਾਰੀ ਖਿਲਾਫ ਵਿਭਾਗੀ ਪੜਤਾਲ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
Published on: ਜਨਵਰੀ 27, 2025 1:18 ਬਾਃ ਦੁਃ