ਚਰਚ ਦੇ ਪਾਦਰੀ ਦੀ ਪਤਨੀ ਨਾਲ ਕੁੱਟਮਾਰ ਕਰਨ ਸਬੰਧੀ ਤਿੰਨ ਔਰਤਾਂ ਸਮੇਤ ਸੱਤ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ
ਮੋਰਿੰਡਾ: 27 ਜਨਵਰੀ, ਭਟੋਆ
ਮੋਰਿੰਡਾ ਪੁਲਿਸ ਨੇ ਸ਼ਹਿਰ ਦੇ ਬਾਜ਼ਾਰ ਵਿੱਚ ਸਥਿਤ ਚਰਚ ਦੇ ਪਾਦਰੀ ਦੀ ਪਤਨੀ ਨਾਲ ਦੂਜੀ ਧਿਰ ਦੇ ਵਿਅਕਤੀਆਂ ਤੇ ਔਰਤਾਂ ਵੱਲੋਂ ਕੁੱਟਮਾਰ ਕਰਨ ਸਬੰਧੀ ਤਿੰਨ ਔਰਤਾਂ ਸਮੇਤ ਸੱਤ ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਜਿੰਦਰ ਸਿੰਘ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਸੁਰਿੰਦਰ ਕੌਰ ਪਤਨੀ ਰੂਪ ਚੰਦ ਵਾਸੀ ਵਾਰਡ ਨੰਬਰ 13 ਯੂ ਸੀਐਨਆਈ ਚਰਚ ਮੋਰਿੰਡਾ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਮੇਜਰ ਸਿੰਘ ਪੁੱਤਰ ਕੁਲਵੰਤ ਸਿੰਘ, ਲਖਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਮਨਜੀਤ ਕੌਰ ਪਤਨੀ ਮੇਜਰ ਸਿੰਘ, ਰਾਜਵਿੰਦਰ ਕੌਰ ਉਰਫ ਗਗਨ ਪਤਨੀ ਜੋਹਨ ਵਾਸੀ ਵਾਰਡ ਨੰਬਰ ਦਾਸ, ਰੁਪਿੰਦਰ ਕੌਰ, ਰਾਣੀ ਪਤਨੀ ਜਸਵਿੰਦਰ ਸਿੰਘ ਉਰਫ ਜੱਸੀ, ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਕੁਲਵੰਤ ਸਿੰਘ ਵਾਸੀ ਮੋਰਿੰਡਾ ਅਤੇ ਕੁਝ ਹੋਰ ਵਿਅਕਤੀਆਂ ਨੇ ਚਰਚ ਵਿੱਚ ਆ ਗਏ, ਜਿਸ ਦੌਰਾਨ ਮੇਜਰ ਸਿੰਘ ਅਤੇ ਉਹਦੇ ਲੜਕੇ ਲਖਵਿੰਦਰ ਸਿੰਘ ਨੇ ਉਸ ਨਾਲ ਮਾਰ ਕੁੱਟ ਕੀਤੀ ਅਤੇ ਬਾਲਾਂ ਤੋਂ ਫੜ ਕੇ ਉਸ ਨੂੰ ਉਨਾਂ ਦੀ ਰਿਹਾਇਸ਼ ਵਾਲੇ ਦੂਜੇ ਕਮਰੇ ਵਿੱਚ ਲਏ ਗਏ ਜਿੱਥੇ ਇਹਨਾਂ ਦੀਆਂ ਔਰਤਾਂ ਪਹਿਲਾਂ ਹੀ ਬੈਠੀਆਂ ਸਨ ਸੁਰਿੰਦਰ ਕੌਰ ਨੇ ਦੋਸ਼ ਲਗਾਇਆ ਕਿ ਇਹਨਾਂ ਔਰਤਾਂ ਨੇ ਉਸ ਨੂੰ ਆਪਣੇ ਨਾਲ ਕਮਰੇ ਵਿੱਚ ਕਮਰਾ ਬੰਦ ਕਰ ਲਿਆ। ਸੁਰਿੰਦਰ ਕੌਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਮੇਜਰ ਸਿੰਘ ਅਤੇ ਹੋਰਾਂ ਨੇ ਉਹਨਾਂ ਦਾ ਘਰੇਲੂ ਸਮਾਨ ਚਰਚ ਵਿੱਚੋ ਚੁੱਕ ਕੇ ਉਹਨਾਂ ਦੇ ਨਵੇਂ ਬਣ ਰਹੇ ਮਕਾਨ ਵਿੱਚ ਰੱਖ ਦਿੱਤਾ। ਸੁਰਿੰਦਰ ਕੌਰ ਨੇ ਦੋਸ਼ ਲਗਾਇਆ ਕਿ ਇਹਨਾਂ ਵਿਅਕਤੀਆਂ ਨੇ ਚਰਚ ਵਿੱਚ ਆ ਕੇ ਗੁੰਡਾਗਰਦੀ ਕਰਦੇ ਆਂ ਚਰਚ ਉੱਤੇ ਲੱਗਿਆ ਯਿਸ਼ੂ ਮਸੀਹ ਦੀ ਫੋਟੋ ਵਾਲਾ ਬੋਰਡ ਉਤਾਰ ਕੇ ਆਪਣਾ ਬੋਰਡ ਲਗਾ ਕੇ ਯਿਸ਼ੂ ਮਸੀਹ ਦੀ ਫੋਟੋ ਪਾੜ ਕੇ ਬੇਅਦਬੀ ਕੀਤੀ ਗਈ ਹੈ ਅਤੇ ਉਸ ਦੀ ਕਾਫੀ ਕੁੱਟਮਾਰ ਕੀਤੀ ਗਈ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਕੌਰ ਦੇ ਬਿਆਨ ਦੇ ਆਧਾਰ ਤੇ ਮੇਜਰ ਸਿੰਘ ਪੁੱਤਰ ਕੁਲਵੰਤ ਸਿੰਘ,ਲਖਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਮਨਜੀਤ ਕੌਰ ਪਤਨੀ ਮੇਜਰ ਸਿੰਘ, ਰਾਜਵਿੰਦਰ ਕੌਰ ਉਰਫ ਗਗਨ ਪਤਨੀ ਜੋਹਨ ਵਾਸੀ ਵਾਰਡ ਨੰਬਰ ਦਾਸ, ਰੁਪਿੰਦਰ ਕੌਰ, ਰਾਣੀ ਪਤਨੀ ਜਸਵਿੰਦਰ ਸਿੰਘ ਉਰਫ ਜੱਸੀ, ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਕੁਲਵੰਤ ਸਿੰਘ ਵਾਸੀ
ਮੋਰਿੰਡਾ ਵਿਰੁੱਧ ਵੱਖ ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਮਾਮਲੇ ਦੀ ਅਗਲੀ ਪੜਤਾਲ ਲਈ ਏਐਸਆਈ ਅੰਗਰੇਜ਼ ਸਿੰਘ ਨੂੰ ਪੜਤਾਲੀਆ ਅਫਸਰ ਨਿਯੁਕਤ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published on: ਜਨਵਰੀ 28, 2025 8:46 ਬਾਃ ਦੁਃ