ਪੰਜਾਬ ‘ਚ ਸਰਪੰਚ ਨੇ ਪਤਨੀ ਨੂੰ ਹੋਰ ਵਿਅਕਤੀ ਨਾਲ ਹੋਟਲ ਦੇ ਕਮਰੇ ‘ਚ ਫੜਿਆ, ਚਲਾਈ ਗੋਲੀ

ਪੰਜਾਬ


ਗੁਰਦਾਸਪੁਰ, 28 ਜਨਵਰੀ, ਦੇਸ਼ ਕਲਿਕ ਬਿਊਰੋ :
ਗੁਰਦਾਸਪੁਰ ‘ਚ ਸਰਪੰਚ ਨੇ ਆਪਣੀ ਪਤਨੀ ਨੂੰ ਇਕ ਹੋਰ ਵਿਅਕਤੀ ਨਾਲ ਹੋਟਲ ਦੇ ਕਮਰੇ ‘ਚ ਫੜਿਆ। ਗੁੱਸੇ ‘ਚ ਸਰਪੰਚ ਨੇ ਆਪਣੇ ਪਿਸਤੌਲ ਨਾਲ ਹਵਾ ‘ਚ ਗੋਲੀ ਚਲਾ ਦਿੱਤੀ। ਇਹ ਘਟਨਾ ਪਠਾਨਕੋਟ ਬੱਸ ਸਟੈਂਡ ਨੇੜੇ ਸਥਿਤ ਇੱਕ ਹੋਟਲ ਵਿੱਚ ਵਾਪਰੀ। ਸਰਪੰਚ ਦੀ ਪਤਨੀ ਇੱਕ ਅਣਜਾਣ ਵਿਅਕਤੀ ਨਾਲ ਹੋਟਲ ਵਿੱਚ ਗਈ ਅਤੇ ਇੱਕ ਕਮਰਾ ਬੁੱਕ ਕਰਵਾਇਆ।
ਦੋਵਾਂ ਦੇ ਕਮਰੇ ਵਿੱਚ ਜਾਣ ਤੋਂ 15 ਮਿੰਟ ਬਾਅਦ ਹੀ ਸਰਪੰਚ ਉੱਥੇ ਪਹੁੰਚ ਗਿਆ। ਰਿਸੈਪਸ਼ਨ ਤੋਂ ਜਾਣਕਾਰੀ ਲੈ ਕੇਵਉਹ ਸਿੱਧਾ ਕਮਰੇ ‘ਚ ਚਲਾ ਗਿਆ, ਜਿੱਥੇ ਉਸ ਦਾ ਪਤਨੀ ਦੇ ਸਾਥੀ ਨਾਲ ਝਗੜਾ ਹੋ ਗਿਆ। ਇਸੇ ਦੌਰਾਨ ਗੁੱਸੇ ਵਿੱਚ ਆ ਕੇ ਸਰਪੰਚ ਨੇ ਆਪਣੀ ਪਿਸਤੌਲ ਕੱਢ ਕੇ ਹਵਾ ਵਿੱਚ ਫਾਇਰ ਕਰ ਦਿੱਤਾ। ਜਦੋਂ ਹੋਟਲ ਸਟਾਫ਼ ਪਹੁੰਚਿਆ ਤਾਂ ਝਗੜੇ ਵਿੱਚ ਸਰਪੰਚ ਦਾ ਪਿਸਤੌਲ ਡਿੱਗ ਪਿਆ।
ਇਸ ਦੌਰਾਨ ਸਰਪੰਚ ਦੀ ਪਤਨੀ ਅਤੇ ਉਸ ਦਾ ਸਾਥੀ ਮੌਕਾ ਦੇਖ ਕੇ ਹੋਟਲ ‘ਚੋਂ ਫਰਾਰ ਹੋ ਗਏ। ਕੁਝ ਸਮੇਂ ਬਾਅਦ ਸਰਪੰਚ ਵੀ ਉਥੋਂ ਚਲਾ ਗਿਆ। ਹੋਟਲ ਦੇ ਮੈਨੇਜਰ ਪਵਨ ਕੁਮਾਰ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲੀਸ ਨੇ ਸਰਪੰਚ, ਉਸ ਦੀ ਪਤਨੀ ਅਤੇ ਉਸ ਦੇ ਸਾਥੀ ਖ਼ਿਲਾਫ਼ ਅਸਲਾ ਐਕਟ ਅਤੇ ਬੀਐੱਨਐੱਸ ਦੀ ਧਾਰਾ 194 (2), 125 ਅਤੇ 3 (5) ਤਹਿਤ ਕੇਸ ਦਰਜ ਕਰ ਲਿਆ ਹੈ।ਸਰਪੰਚ ਅਤੇ ਉਸ ਦੀ ਪਤਨੀ ਦਾ ਸਾਥੀ ਦੋਵੇਂ ਗੁਰਦਾਸਪੁਰ ਦੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਹਨ।

Published on: ਜਨਵਰੀ 28, 2025 4:33 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।