ਨਵੀਂ ਦਿੱਲੀ, 28 ਜਨਵਰੀ, ਦੇਸ਼ ਕਲਿੱਕ ਬਿਓਰੋ :
ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਵੀ ਘਟ ਹੋਈਆਂ ਹਨ। ਗਹਿਣੇ ਵਿਕਰਤਾ ਅਤੇ ਖੁਦਰਾ ਵਿਕਰਤਾਵਾਂ ਦੀ ਸੁਸਤ ਮੰਗ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੇ ਭਾਅ ਵਿੱਚ 160 ਰੁਪਏ ਘਟੀਆ ਹਨ। ਅਖਿਲ ਭਾਰਤੀ ਸਰਾਫਾ ਸੰਘ ਨੇ ਇਹ ਜਾਣਕਾਰੀ ਦਿੱਤੀ। 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ 160 ਰੁਪਏ ਘਟ ਕੇ 82,840 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈ। ਸੋਮਵਾਰ ਇਹ 83000 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਈ ਸੀ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 160 ਰੁਪਏ ਡਿੱਗਕੇ 82,440 ਰੁਪਏ ਪ੍ਰਤੀ ਗ੍ਰਾਮ ਉਤੇ ਬੰਦ ਹੋਏ, ਜਦੋਂ ਕਿ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਸਦਾ ਭਾਅ 82600 ਰੁਪਏ ਪ੍ਰਤੀ 10 ਗ੍ਰਾਮ ਸੀ।
Published on: ਜਨਵਰੀ 28, 2025 9:42 ਬਾਃ ਦੁਃ