ਅੰਮ੍ਰਿਤਸਰ ਮੇਅਰ ਚੋਣ: ਅਣਪਛਾਤੇ ਕੌਂਸਲਰਾਂ ਖਿਲਾਫ FIR ਦਰਜ
ਅੰਮ੍ਰਿਤਸਰ: 28 ਜਨਵਰੀ, ਦੇਸ਼ ਕਲਿੱਕ ਬਿਓਰੋ
ਮੇਅਰ ਚੋਣ ਵੇਲੇ ਹੋਈ ਭੰਨ ਤੋੜ ਮਾਮਲੇ ‘ਚ ਅੰਮ੍ਰਿਤਸਰ ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਅਣਪਛਾਤੇ ਕੌਂਸਲਰਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਮੇਅਰ ਚੋਣਾਂ ਦੌਰਾਨ ਕੈਮਰਿਆਂ ਦੀ ਭੰਨਤੋੜ ਕੀਤੀ ਗਈ ਸੀ। ਪੁਲੀਸ ਨੇ ਨਗਰ ਨਿਗਮ ਕਮਿਸ਼ਨਰ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਕੌਂਸਲਰਾਂ ’ਤੇ FIR ਬੀਐਨਐਸ ਦੀ ਧਾਰਾ 324 (5), 304 (2), 190 ਲਗਾਈ ਗਈ ਹੈ।
ਨਗਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਦੀ ਸ਼ਿਕਾਇਤ ਅਨੁਸਾਰ ਸੋਮਵਾਰ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਸਹੁੰ ਚੁੱਕ ਸਮਾਗਮ ਦੌਰਾਨ ਹੰਗਾਮਾ ਹੋਇਆ। ਕੁਝ ਅਣਪਛਾਤੇ ਵਿਅਕਤੀਆਂ ਨੇ ਆਡੀਟੋਰੀਅਮ ਵਿੱਚ ਲੱਗੇ ਕੈਮਰੇ ਤੋੜ ਦਿੱਤੇ ਅਤੇ ਕੈਮਰਾ ਕਰਮੀਆਂ ਨਾਲ ਛੇੜਛਾੜ ਕੀਤੀ।
Published on: ਜਨਵਰੀ 28, 2025 7:48 ਬਾਃ ਦੁਃ