ਅੱਜ ਦਾ ਇਤਿਹਾਸ : 28 ਜਨਵਰੀ 1999 ਨੂੰ ਭਾਰਤ ‘ਚ ਪਹਿਲੀ ਵਾਰ ਇੱਕ ਸੁਰੱਖਿਅਤ ਭਰੂਣ ਤੋਂ ਲੇਲੇ ਦਾ ਜਨਮ ਹੋਇਆ ਸੀ

ਕੌਮਾਂਤਰੀ ਰਾਸ਼ਟਰੀ

ਚੰਡੀਗੜ੍ਹ, 28 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 28 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 28 ਜਨਵਰੀ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 2013 ਵਿੱਚ ਜੌਹਨ ਕੈਰੀ ਨੂੰ ਅਮਰੀਕਾ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਸੀ।
* 2000 ‘ਚ 28 ਜਨਵਰੀ ਨੂੰ ਅੰਡਰ-19 ਯੂਥ ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ‘ਚ ਸ਼੍ਰੀਲੰਕਾ ਹਾਰ ਗਿਆ ਸੀ।
* 28 ਜਨਵਰੀ 1999 ਨੂੰ ਭਾਰਤ ‘ਚ ਪਹਿਲੀ ਵਾਰ ਇੱਕ ਸੁਰੱਖਿਅਤ ਭਰੂਣ ਤੋਂ ਲੇਲੇ ਦਾ ਜਨਮ ਹੋਇਆ ਸੀ।
* 1998 ‘ਚ 28 ਜਨਵਰੀ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ‘ਰਾਜੀਵ ਗਾਂਧੀ ਹੱਤਿਆ ਕਾਂਡ’ ‘ਚ 26 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
* ਅੱਜ ਦੇ ਦਿਨ 1992 ‘ਚ ਅਲਜੀਰੀਆ ਵਿਖੇ ਤਿੰਨ ਦਹਾਕਿਆਂ ਤੱਕ ਸੱਤਾ ਵਿੱਚ ਰਹਿਣ ਤੋਂ ਬਾਅਦ ‘ਨੈਸ਼ਨਲ ਲਿਬਰੇਸ਼ਨ ਫਰੰਟ’ ਨੇ ਅਸਤੀਫਾ ਦੇ ਦਿੱਤਾ ਸੀ।
* 1962 ‘ਚ 28 ਜਨਵਰੀ ਨੂੰ ਅਮਰੀਕੀ ਪੁਲਾੜ ਯਾਨ ਚੰਦਰਮਾ ‘ਤੇ ਪਹੁੰਚਣ ‘ਚ ਅਸਫਲ ਰਿਹਾ ਸੀ।
* ਅੱਜ ਦੇ ਦਿਨ 1961 ਵਿੱਚ, ਬੈਂਗਲੁਰੂ ਵਿੱਚ ਐਚਐਮਟੀ ਘੜੀਆਂ ਦੀ ਪਹਿਲੀ ਫੈਕਟਰੀ ਸ਼ੁਰੂ ਕੀਤੀ ਗਈ ਸੀ।
* 28 ਜਨਵਰੀ 1950 ਨੂੰ ਜਸਟਿਸ ਹੀਰਾਲਾਲ ਕਾਨਿਆ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ।
* ਅੱਜ ਦੇ ਦਿਨ 1943 ਵਿੱਚ ਅਡੌਲਫ ਹਿਟਲਰ ਨੇ ਸਾਰੇ ਨੌਜਵਾਨਾਂ ਨੂੰ ਫੌਜ ‘ਚ ਜਬਰੀ ਭਰਤੀ ਕਰਨ ਦਾ ਹੁਕਮ ਦਿੱਤਾ ਸੀ।
* 28 ਜਨਵਰੀ 1942 ਨੂੰ ਲੀਬੀਆ ਦੇ ਬੇਨਗਾਜ਼ੀ ‘ਤੇ ਜਰਮਨ ਫੌਜ ਨੇ ਕਬਜ਼ਾ ਕਰ ਲਿਆ ਸੀ।
* ਅੱਜ ਦੇ ਦਿਨ 1935 ਵਿੱਚ ਆਈਸਲੈਂਡ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ ਸੀ।
* 1932 ਵਿਚ 28 ਜਨਵਰੀ ਨੂੰ ਜਾਪਾਨੀ ਫ਼ੌਜ ਨੇ ਸ਼ੰਘਾਈ (ਚੀਨ) ‘ਤੇ ਕਬਜ਼ਾ ਕਰ ਲਿਆ ਸੀ।
* ਅੱਜ ਦੇ ਦਿਨ 1909 ਵਿੱਚ ਕਿਊਬਾ ਉੱਤੇ ਅਮਰੀਕਾ ਦਾ ਕੰਟਰੋਲ ਖ਼ਤਮ ਹੋ ਗਿਆ ਸੀ।
* 1887 ਵਿਚ 28 ਜਨਵਰੀ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਆਈਫਲ ਟਾਵਰ ਦਾ ਕੰਮ ਸ਼ੁਰੂ ਹੋਇਆ ਸੀ।
* ਅੱਜ ਦੇ ਦਿਨ 1878 ਵਿੱਚ ਅਮਰੀਕਾ ਦੇ ਨਿਊ ਹੈਵਨ ਵਿੱਚ ਪਹਿਲਾ ਟੈਲੀਫੋਨ ਐਕਸਚੇਂਜ ਬਣਾਇਆ ਗਿਆ ਸੀ।
* 28 ਜਨਵਰੀ 1846 ਨੂੰ ਅੰਗਰੇਜ਼ ਫੌਜ ਨੇ ਅਲੀਵਾਲ ਦੀ ਲੜਾਈ ਵਿਚ ਰਣਜੋਧ ਸਿੰਘ ਦੀ ਫੌਜ ਨੂੰ ਹਰਾਇਆ ਸੀ।
* ਅੱਜ ਦੇ ਦਿਨ 1835 ਵਿੱਚ ਪੱਛਮੀ ਬੰਗਾਲ ‘ਚ ਕਲਕੱਤਾ ਮੈਡੀਕਲ ਕਾਲਜ ਦੀ ਸ਼ੁਰੂਆਤ ਹੋਈ ਸੀ।
* ਅੱਜ ਦੇ ਦਿਨ 1813 ਵਿੱਚ ਯੂਨਾਈਟਿਡ ਕਿੰਗਡਮ ਵਿੱਚ ਪਹਿਲੀ ਵਾਰ ‘ਪ੍ਰਾਈਡ ਐਂਡ ਪ੍ਰੈਜੂਡਾਈਸ’ ਪੁਸਤਕ ਪ੍ਰਕਾਸ਼ਿਤ ਹੋਈ ਸੀ।

Published on: ਜਨਵਰੀ 28, 2025 6:38 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।