ਹਿਰਾਸਤੀ ਮੌਤ ਮਾਮਲਾ: IG ਸਮੇਤ 8 ਨੂੰ ਉਮਰ ਕੈਦ
ਸ਼ਿਮਲਾ: 28 ਜਨਵਰੀ, ਦੇਸ਼ ਕਲਿੱਕ ਬਿਓਰੋ
ਸੀਬੀਆਈ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਪੁਲਿਸ ਇੰਸਪੈਕਟਰ ਜਨਰਲ ਜ਼ਹੂਰ ਹੈਦਰ ਜ਼ੈਦੀ ਅਤੇ ਸੱਤ ਹੋਰ ਪੁਲਿਸ ਮੁਲਾਜ਼ਮਾਂ ਨੂੰ 2017 ਵਿੱਚ ਸ਼ਿਮਲਾ ਦੇ ਕੋਟਖਾਈ ਵਿੱਚ ਇੱਕ 16 ਸਾਲਾ ਸਕੂਲੀ ਵਿਦਿਆਰਥਣ ਨਾਲ ਬਲਾਤਕਾਰ-ਕਤਲ ਦੇ ਇੱਕ ਦੋਸ਼ੀ ਦੀ ਹਿਰਾਸਤ ਵਿੱਚ ਮੌਤ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿੱਚ 18 ਜਨਵਰੀ ਨੂੰ ਅਦਾਲਤ ਨੇ ਇਨ੍ਹਾਂ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਹਿਮਾਚਲ ਦੇ ਤਤਕਾਲੀ ਆਈਜੀ ਜ਼ਹੂਰ ਐਚ ਜ਼ੈਦੀ ਦੇ ਨਾਲ ਥੀਓਗ ਦੇ ਤਤਕਾਲੀ ਡੀਐਸਪੀ ਮਨੋਜ ਜੋਸ਼ੀ, ਐਸਆਈ ਰਾਜਿੰਦਰ ਸਿੰਘ, ਏਐਸਆਈ ਦੀਪ ਚੰਦ ਸ਼ਰਮਾ, ਆਨਰੇਰੀ ਹੈੱਡ ਕਾਂਸਟੇਬਲ ਮੋਹਨ ਲਾਲ ਅਤੇ ਸੂਰਤ ਸਿੰਘ, ਹੈੱਡ ਕਾਂਸਟੇਬਲ ਰਫੀ ਮੁਹੰਮਦ ਅਤੇ ਕਾਂਸਟੇਬਲ ਰਣਿਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਹੋਰ ਦੋਸ਼ੀ ਪੁਲਿਸ ਅਧਿਕਾਰੀਆਂ ਵਿੱਚ ਤਤਕਾਲੀ ਡੀਐਸਪੀ ਮਨੋਜ ਜੋਸ਼ੀ, ਸਬ-ਇੰਸਪੈਕਟਰ ਰਜਿੰਦਰ ਸਿੰਘ, ਸਹਾਇਕ ਸਬ-ਇੰਸਪੈਕਟਰ ਦੀਪ ਚੰਦ ਸ਼ਰਮਾ, ਹੈੱਡ ਕਾਂਸਟੇਬਲ ਮੋਹਨ ਲਾਲ, ਸੂਰਤ ਸਿੰਘ ਅਤੇ ਰਫੀ ਮੁਹੰਮਦ ਅਤੇ ਕਾਂਸਟੇਬਲ ਰਨੀਤ ਸਤੇਟਾ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸਾਲ 2017 ‘ਚ ਸ਼ਿਮਲਾ ਜ਼ਿਲੇ ਦੇ ਕੋਟਖਾਈ ‘ਚ ਨਾਬਾਲਗ ਗੁਡੀਆ ਦਾ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਸੂਰਜ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁੱਛਗਿੱਛ ਦੌਰਾਨ ਤਸ਼ੱਦਦ ਦੇ ਬਾਅਦ ਉਸਦੀ ਮੌਤ ਹੋ ਗਈ। ਪੁਲੀਸ ਨੇ ਇਸ ਲਈ ਦੂਜੇ ਮੁਲਜ਼ਮ ਰਾਜੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
Published on: ਜਨਵਰੀ 28, 2025 8:05 ਪੂਃ ਦੁਃ