ਹੌਲਦਾਰ ਮੁਖਜੀਤ ਸਿੰਘ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ
ਮਾਨਸਾ, 28 ਜਨਵਰੀ: ਦੇਸ਼ ਕਲਿੰਕ ਬਿਓਰੋ
ਖ਼ੁਫ਼ੀਆ ਵਿਭਾਗ ’ਚ ਬਤੌਰ ਹੌਲਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਮੁਖਜੀਤ ਸਿੰਘ ਵਾਸੀ ਪਿੰਡ ਸੱਦਾ ਸਿੰਘ ਵਾਲਾ, ਜ਼ਿਲ੍ਹਾ ਮਾਨਸਾ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪਟਿਆਲਾ ਵਿਖੇ ਆਯੋਜਿਤ 26ਵੇਂ ਗਣਤੰਤਰ ਦਿਵਸ ਸਮਾਗਮ ’ਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਪਟਿਆਲਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਇਹ ਮੈਡਲ ਉਨ੍ਹਾਂ ਨੂੰ ਮੁੱਖ ਮੰਤਰੀ, ਪੰਜਾਬ ਸ਼੍ਰ. ਭਗਵੰਤ ਸਿੰਘ ਮਾਨ ਨੇ ਲਗਾਇਆ। ਉਹ ਪਿਛਲੇ ਲੰਬੇ ਸਮੇਂ ਤੋਂ ਸੀ.ਆਈ.ਡੀ. ਵਿਭਾਗ ਮਾਨਸਾ ’ਚ ਤਾਇਨਾਤ ਹਨ।
ਏ.ਆਈ.ਜੀ. ਸੀ.ਆਈ.ਡੀ. ਜੋਨ ਬਠਿੰਡਾ, ਅਵਨੀਤ ਕੌਰ ਸਿੱਧੂ, ਸੀ.ਆਈ.ਡੀ. ਵਿਭਾਗ ਦੇ ਡੀ.ਐਸ.ਪੀ. ਕੁਲਦੀਪ ਸਿੰਘ ਭੁੱਲਰ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਸਨਮਾਨਿਤ ਹੌਲਦਾਰ ਨੂੰ ਵਧਾਈ ਦਿੰਦਿਆਂ ਡਿਊਟੀ ਪ੍ਰਤੀਬੱਧ ਰਹਿਣ ਲਈ ਕਿਹਾ।
Published on: ਜਨਵਰੀ 28, 2025 3:34 ਬਾਃ ਦੁਃ