ਮੋਹਾਲੀ, 28 ਜਨਵਰੀ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਵਿੱਚ ਦਿਨ ਦਿਹਾੜੇ ਐਕਟਿਵਾ ਸਵਾਰ ਲੁਟੇਰੇ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਐਰੋ ਸਿਟੀ ਵਿੱਚ ਪੈਟਰੋਲ ਪੰਪ ਦੇ ਮੈਨੇਜਰ ਤੋਂ 5 ਲੱਖ ਰੁਪਏ ਅਤੇ ਸਕੂਟਰੀ ਲੁੱਟ ਦੇ ਫਰਾਰ ਹੋ ਗਏ। ਪੈਟਰੋਲ ਪੰਪ ਦੇ ਮੈਨੇਜਰ ਨੇ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ। ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਜੀਓਬੀ ਨਾਮ ਨਾਲ ਪੈਟਰੋਲ ਪੰਪ ਰਾਜਪੁਰਾ ਜੀਰਕਪੁਰ ਰੋਡ ਉਤੇ ਨੀਲਮ ਹਸਪਤਾਲ ਨੇ ਨੇੜੇ ਹੈ। ਬੀਤੇ ਕੱਲ੍ਹ ਉਨ੍ਹਾਂ ਦਾ ਮੈਨੇਜਰ ਕੈਸ਼ ਲੈ ਕੇ ਬਾਕਰਪੁਰ ਮੋਹਾਲੀ ਵਿਖੇ ਬੈਂਕ ਵਿੱਚ ਜਮ੍ਹਾਂ ਕਰਾਉਣ ਜਾ ਰਿਹਾ ਸੀ। ਜਦੋਂ ਉਹ ਐਰੋਸਿਟੀ ਕੋਲ ਪਹੁੰਚਿਆ ਤਾਂ ਇਕ ਬਾਈਕ ਉਤੇ ਤਿੰਨ ਨੌਜਵਾਨ ਆਏ ਜਿੰਨਾਂ ਦੇ ਮੂੰਹ ਢਕੇ ਹੋਏ ਸਨ। ਲੁਟੇਰਿਆਂ ਨੇ ਮੈਨੇਜਰ ਨੂੰ ਸਕੂਟੀ ਤੋਂ ਸੁੱਟ ਦਿੱਤਾ। ਉਸ ਤੋਂ ਬਾਅਦ ਉਸ ਉਤੇ ਹਮਲਾ ਕਰ ਦਿੱਤਾ। ਉਸ ਤੋਂ ਪੰਜ ਲੱਖ ਰੁਪਏ ਤੇ ਹੋਰ ਸਾਮਾਨ ਅਤੇ ਸਕੂਟੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
Published on: ਜਨਵਰੀ 28, 2025 5:32 ਬਾਃ ਦੁਃ