ਚੰਡੀਗੜ੍ਹ, 28 ਜਨਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਪਲਵਲ ‘ਚ ਸਕੂਲ ਵੈਨ ‘ਚੋਂ ਡਿੱਗਣ ਨਾਲ 3 ਸਾਲਾ ਬੱਚੇ ਦੀ ਮੌਤ ਹੋ ਗਈ। ਉਹ ਇੱਕ ਪ੍ਰਾਈਵੇਟ ਪਲੇਵੇਅ ਸਕੂਲ ਵਿੱਚ ਪੜ੍ਹਦਾ ਸੀ। ਚੱਲਦੀ ਸਕੂਲ ਵੈਨ ਦੀ ਖਿੜਕੀ ਅਚਾਨਕ ਖੁੱਲ੍ਹ ਜਾਣ ਕਾਰਨ ਬੱਚਾ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਡਰਾਈਵਰ ਬੱਚੇ ਦਾ ਇਲਾਜ ਕਰਵਾਉਣ ਦੀ ਬਜਾਏ ਖੂਨ ਨਾਲ ਲੱਥਪੱਥ ਹਾਲਤ ‘ਚ ਬੱਚੇ ਨੂੰ ਮਾਂ ਦੀ ਗੋਦ ‘ਚ ਛੱਡ ਕੇ ਭੱਜ ਗਿਆ।
ਮਾਂ ਪਿੱਛਿਓਂ ਰੌਲਾ ਪਾਉਂਦੀ ਰਹੀ ਕਿ ਉਸ ਨੂੰ ਹਸਪਤਾਲ ਲੈ ਜਾਓ, ਉਸ ਦੀ ਹਾਲਤ ਖਰਾਬ ਹੈ ਪਰ ਡਰਾਈਵਰ ਨਹੀਂ ਰੁਕਿਆ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਮਾਂ ਨੇ ਕਿਹਾ ਕਿ ਜੇਕਰ ਡਰਾਈਵਰ ਉਸੇ ਸਮੇਂ ਉਸ ਨੂੰ ਹਸਪਤਾਲ ਲੈ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ।
Published on: ਜਨਵਰੀ 28, 2025 2:04 ਬਾਃ ਦੁਃ