ਕੇਜਰੀਵਾਲ ਖਿਲਾਫ ਅਦਾਲਤ ਪਹੁੰਚੀ ਹਰਿਆਣਾ ਸਰਕਾਰ

ਰਾਸ਼ਟਰੀ

ਚੰਡੀਗੜ੍ਹ, 29 ਜਨਵਰੀ, ਦੇਸ਼ ਕਲਿੱਕ ਬਿਓਰੋ :

ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਦਿੱਲੀ ਵਿਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ‘ਤੇ ਹਰਿਆਣਾ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ। ਹਰਿਆਣਾ ਸਰਕਾਰ ਨੇ ਆਪਦਾ ਪ੍ਰਬੰਧਨ ਐਕਟ ਤਹਿਤ ਕੇਜਰੀਵਾਲ ਦੇ ਖਿਲਾਫ ਸੋਨੀਪਤ ਦੀ ਅਦਾਲਤ ਵਿਚ ਕੇਸ ਦਰਜ ਕਰ ਦਿੱਤਾ ਹੈ।

ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਇਹ ਜਾਣਕਾਰੀ ਚੰਡੀਗੜ੍ਹ ਸਥਿਤ ਸਕੱਤਰੇਤ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ।

ਗੋਇਲ ਨੇ ਕਿਹਾ ਕਿ ਅਰਵਿੰਦ ਕੇਜੀਵਾਲ ਦਾ ਬਿਆਨ ਬੇਤੁਕਾ ਅਤੇ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਘਟੀਆ ਅਤੇ ਗੈਰਜ਼ਿੰਮੇਦਰਾਨਾ ਬਿਆਨ ਲਈ ਚੋਣ ਕਮਿਸ਼ਨ ਵੀ ਕੇਜਰੀਵਾਲ ਦੇ ਖਿਲਾਫ ਸਖਤ ਐਕਸ਼ਨ ਲਵੇ।  ਵਿਪੁਲ ਗੋਇਲ ਨੇ ਕਿਹਾ ਕਿ ਹਰਿਆਣਾ ‘ਤੇ ਇਸ ਤਰ੍ਹਾ ਦਾ ਦੋਸ਼ ਲਗਾ ਕੇ ਕੇਜਰੀਵਾਲ ਨੇ ਘਟੀਆ ਰਾਜਨੀਤੀ ਕੀਤੀ ਹੈ, ਹਰਿਆਣਾ ਸਰਕਾਰ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਨੇ ਕਿਹਾ ਕਿ ਜੋ ਪਾਣੀ ਦਿੱਲੀ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਉਹੀ ਰਾਜਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਵੀ ਪੀਂਦੇ ਹਨ। ਕੇਜਰੀਵਾਲ ਨੇ ਇਹ ਬਿਆਨ ਦੇ ਕੇ ਦਿੱਲੀ ਹੀ ਨਹੀਂ ਹਰਿਆਣਾ ਦੀ ਜਨਤਾ ਵਿਚ ਵੀ ਡਰ ਫੈਲਾਉਣ ਦਾ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਯਮੁਨਾ ਨੂੰ ਸਾਫ ਬਨਾਉਣ ਵਿਚ ਪੂਰੀ ਤਰ੍ਹਾ ਅਸਫਲ ਰਹੀ ਹੈ। ਚੋਣ ਵਿਚ ਆਪਣੀ ਸਾਖ ਬਚਾਉਣ ਲਈ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਜਨਤਾ ‘ਤੇ ਸ਼ਰਮਨਾਕ ਅਤੇ ਬੇਬੁਨਿਆਦ ਦੋਸ਼ ਲਗਾਏ ਹਨ। ਹਰਿਆਣਾ ਦੀ ਜਨਤਾ ਯਮੁਨਾ ਜੀ ਨੂੰ ਪੂਜਦੀ ਹੈ ਇਸ ਤਰ੍ਹਾ ਦਾ ਗਲਤ ਪ੍ਰਚਾਰ ਨਾ ਸਿਰਫ ਹਰਿਆਣਾ ਦਾ ਅਪਮਾਨ ਹੈ ਸਗੋ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਵੀ ਹੈ।

ਵਿਪੁਲ ਗੋਇਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਜਹਿਰੀਲੇ ਪਾਣੀ ਨੂੰ ਦਿੱਲੀ ਵਿਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ। ਪਰ ਉਨ੍ਹਾਂ ਦੇ ਕੋਲ ਇਸ ਦਾਅਵੇ ਦਾ ਕੋਈ ਸਬੂਤ ਨਹੀਂ ਹੈ। ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਨੇ ਦਿੱਲੀ ਸਰਕਾਰ ‘ਤੇ ਯਮੁਨਾ ਦੀ ਸਫਾਈ ਨੂੰ ਲੈ ਕੇ ਵਾਅਦਾ ਖਿਲਾਫੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ 37 ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚੋਂ ਸਿਰਫ 17 ਹੀ ਚਾਲੂ ਹਨ। 

Published on: ਜਨਵਰੀ 29, 2025 6:26 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।