ਕੰਪਿਊਟਰ ਅਧਿਆਪਕਾਂ ਦੇ ਸੰਗਰੂਰ ਮੋਰਚੇ ਦੇ ਸਮਰਥਨ ‘ਚ ਵੱਡੀ ਗਿਣਤੀ ਵਿੱਚ ਪਹੁੰਚੇ ਮੁਲਾਜ਼ਮ ਅਤੇ ਪੈਨਸ਼ਨਰ

ਪੰਜਾਬ

ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਕੇ ਮੰਗਾਂ ਨੂੰ ਪ੍ਰਵਾਨ ਕਰੇ ਪੰਜਾਬ ਸਰਕਾਰ : ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ

ਸੰਗਰੂਰ, 29 ਜਨਵਰੀ, ਦਲਜੀਤ ਕੌਰ ਭਵਾਨੀਗੜ੍ਹ :

ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਵਿੱਚ ਮਰਜਿੰਗ ਸਮੇਤ ਹੱਕੀ ਮੰਗਾਂ ਲਈ ਪਿਛਲੇ ਪੰਜ ਮਹੀਨਿਆਂ ਤੋਂ ਸੰਗਰੂਰ ਵਿੱਚ ਲਗਾਏ ਮੋਰਚੇ ਦੇ ਸਮਰਥਨ ਵਿੱਚ 152ਵੇਂ ਦਿਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਸਾਂਝੇ ਫਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਕੰਪਿਊਟਰ ਅਧਿਆਪਕ ਨੂੰ ਛੇਵੇਂ ਪੇ ਕਮੀਸ਼ਨ ਦੇ ਲਾਭ ਦੇਣ, ਰੋਕੇ ਡੀਏ ਦੇ ਬਕਾਏ ਦੇਣ,ਸਿਵਲ ਸਰਵਿਸ ਨਿਯਮਾਂ ਨੂੰ ਲਾਗੂ ਕਰਨ ਸਮੇਤ ਮੋਰਚੇ ਦੀਆਂ ਸਮੁੱਚੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ।ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਸਬੰਧੀ ਤਿਆਰ ਕੀਤੀ ਰਿਪੋਰਟ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਜਾਰੀ ਕੀਤੀ ਗਈ।
       ਮੋਰਚੇ ਦੇ ਹੱਕ ਵਿੱਚ ਪਹੁੰਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਰਾਣਵਾਂ, ਗਗਨਦੀਪ ਸਿੰਘ ਬਠਿੰਡਾ, ਚਮਕੌਰ ਸਿੰਘ ਸਰਾਂ, ਕਰਮਜੀਤ ਸਿੰਘ ਬੀਹਲਾ, ਹਰਦੀਪ ਟੋਡਰਪੁਰ, ਅਵਤਾਰ ਸਿੰਘ ਗਗੜਾ, ਬਲਦੇਵ ਸਿੰਘ ਧੌਲਾ, ਦਰਸ਼ਨ ਕੁਮਾਰ, ਸ਼੍ਰੀ ਨਿਵਾਸ, ਗੁਰਧਿਆਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਮੁਲਾਜ਼ਮ ਫਰੰਟ ਤੇ ਮੁਕੰਮਲ ਨਕਾਮ ਸਾਬਤ ਹੋਈ ਹੈ।ਆਪ ਸਰਕਾਰ ਨੂੰ ਸੱਤਾ ਦੀ ਕੁਰਸੀ ਤੱਕ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ ਮੁਲਾਜ਼ਮ ਵਰਗ ਮਰਨ ਵਰਤ,ਭੁੱਖ ਹੜਤਾਲਾਂ ਅਤੇ ਲਗਾਤਾਰ ਸੜਕਾਂ ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੈ। ਉਹਨਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ,ਮਾਣਭੱਤਾ ਵਰਕਰਾਂ ਤੇ ਘੱਟੋ ਘੱਟ ਉਜਰਤਾਂ ਲਾਗੂ ਕਰਨ, ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ,ਛੇਵੇਂ ਪੇ ਕਮੀਸ਼ਨ ਦੇ ਬਕਾਏ ਜਾਰੀ ਕਰਨ,ਪੈਨਸ਼ਨਰਾਂ ਨੂੰ 2.59 ਦੇ ਫੈਕਟਰ ਅਨੁਸਾਰ ਪੈਨਸ਼ਨਾਂ ਫਿਕਸ ਕਰਨ,17-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਪੇ ਸਕੇਲ ਲਾਗੂ ਕਰਨ,ਪੇਂਡੂ ਅਤੇ ਬਾਰਡਰ ਏਰੀਆ ਭੱਤਾ ਸਮੇਤ ਰੋਕੇ ਸਮੁੱਚੇ ਭੱਤੇ ਬਹਾਲ ਕਰਨ, ਰੋਕੇ ਗਏ ਏਸੀਪੀ ਨੂੰ ਬਹਾਲ ਕਰਨ ਅਤੇ ਬਕਾਇਆ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਸਮੇਤ ਆਦਿ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਆਪ ਸਰਕਾਰ ਨੇ ਢੀਠਤਾਈ ਨਾਲ਼ ਘੇਸਲ ਵੱਟੀ ਹੋਈ ਹੈ।ਪੰਜਾਬ ਦਾ ਮੁੱਖ ਮੰਤਰੀ ਮੁਲਾਜ਼ਮ ਜੱਥੇਬੰਦੀਆਂ ਨਾਲ਼ ਮੀਟਿੰਗ ਕਰਨ ਤੋਂ ਇਨਕਾਰੀ ਹੋ ਕੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਦੂਜੇ ਸੂਬਿਆਂ ਦੀ ਵੋਟਾਂ ਵਿੱਚ ਝੂਠੀ ਇਸ਼ਤਾਰਬਾਜ਼ੀ ਕਰਨ ਵਿੱਚ ਮਸ਼ਰੂਫ ਹੈ।ਕੈਬਨਿਟ ਸਬ ਕਮੇਟੀ ਪੰਜਾਬ ਦੀ ਵਿੱਤੀ ਹਾਲਤ ਦੀ ਹਾਲ ਦੁਹਾਈ ਪਾਉਣ ਤੱਕ ਸੀਮਤ ਹੈ ਅਤੇ ਮੁਲਾਜ਼ਮਾਂ ਦੀ ਇੱਕ ਵੀ ਪ੍ਰਮੁੱਖ ਮੰਗ ਪੂਰੀ ਕਰਨ ਵਿੱਚ ਫੇਲ ਸਾਬਤ ਹੋਈ ਹੈ।
       ਮੁਲਾਜ਼ਮ ਆਗੂਆਂ ਸੁਖਮੰਦਰ ਸਿੰਘ ਮੋਗਾ, ਅਤਿੰਦਰਪਾਲ ਘੱਗਾ, ਮੇਲਾ ਸਿੰਘ ਪੁੰਨਾਵਾਲ, ਫ਼ਕੀਰ ਸਿੰਘ ਟਿੱਬਾ, ਬਿੱਕਰ ਸਿੰਘ ਮੋਗਾ, ਗੁਰਪ੍ਰੀਤ ਮੰਗਵਾਲ, ਹਰਜੀਤ ਸਿੰਘ ਬਾਲੀਆਂ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਨੂੰ ਘੇਰਨ ਦੀ ਸੰਘਰਸ਼ੀ ਰਣਨੀਤੀ ਉਲੀਕੀ ਗਈ ਹੈ ਜਿਸ ਤਹਿਤ ਲਗਾਤਾਰ ਚਾਰ ਦਿਨ ਰੈਲੀਆਂ ਕਰਨ ਉਪਰੰਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ।
    ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਵੱਲੋਂ ਮੈਡਮ ਰਵਿੰਦਰ ਕੌਰ ਨੇ ਸਾਂਝੇ ਫਰੰਟ ਦੇ ਆਗੂਆਂ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਚਰਨ ਸਿੰਘ ਅਕੋਈ, ਗੁਲਜ਼ਾਰ ਖਾਂ, ਸੀਤਾ ਰਾਮ ਸ਼ਰਮਾਂ, ਦਰਸ਼ਨ ਚੀਮਾਂ, ਮਾਲਵਿੰਦਰ ਸੰਧੂ, ਮੇਘਰਾਜ, ਅਵਤਾਰ ਸਿੰਘ ਢਟੋਗਲ,ਕੁਲਦੀਪ ਸਿੰਘ ਆਦਿ ਹਾਜ਼ਰ ਰਹੇ।

Published on: ਜਨਵਰੀ 29, 2025 4:05 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।