ਵਾਸ਼ਿੰਗਟਨ, 29 ਜਨਵਰੀ, ਦੇਸ਼ ਕਲਿਕ ਬਿਊਰੋ :
ਇੱਕ ਅਮਰੀਕੀ ਐਡਵਾਂਸਡ ਲੜਾਕੂ ਜਹਾਜ਼ F35 ਮੰਗਲਵਾਰ ਨੂੰ ਅਲਾਸਕਾ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਜਾਨ ਬਚਾਈ। ਇਹ ਹਾਦਸਾ ਅਲਾਸਕਾ ਦੇ ਈਲਸਨ ਏਅਰ ਫੋਰਸ ਬੇਸ ‘ਤੇ ਸਿਖਲਾਈ ਦੌਰਾਨ ਵਾਪਰਿਆ। ਹਾਦਸਾ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਤੜਕੇ 3:19 ਵਜੇ (ਮੰਗਲਵਾਰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:49 ਵਜੇ) ਹੋਇਆ।
ਹਵਾਈ ਸੈਨਾ ਦੇ 354ਵੇਂ ਫਾਈਟਰ ਵਿੰਗ ਦੇ ਕਮਾਂਡਰ ਕਰਨਲ ਪਾਲ ਟਾਊਨਸੈਂਡ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਪਾਇਲਟ ਨੂੰ ਉਡਾਣ ਦੌਰਾਨ ਜਹਾਜ਼ ‘ਚ ਖਰਾਬੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਜਹਾਜ਼ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ।ਹਾਦਸੇ ਤੋਂ ਬਾਅਦ ਪਾਇਲਟ ਸੁਰੱਖਿਅਤ ਹੈ। ਇਹ ਸਿੰਗਲ ਸੀਟਰ ਲੜਾਕੂ ਜਹਾਜ਼ ਸੀ, ਜਿਸ ਵਿੱਚ ਸਿਰਫ਼ ਇੱਕ ਪਾਇਲਟ ਸੀ।
Published on: ਜਨਵਰੀ 29, 2025 12:35 ਬਾਃ ਦੁਃ