ਮਹਾਕੁੰਭ ਹਾਦਸਾ : PM ਮੋਦੀ ਨੇ CM ਯੋਗੀ ਨਾਲ 3 ਵਾਰ ਕੀਤੀ ਫ਼ੋਨ ‘ਤੇ ਗੱਲ, NSG ਕਮਾਂਡੋਜ਼ ਨੇ ਮੋਰਚਾ ਸੰਭਾਲਿਆ

ਰਾਸ਼ਟਰੀ

ਮਹਾਕੁੰਭ ਹਾਦਸਾ : PM ਮੋਦੀ ਨੇ CM ਯੋਗੀ ਨਾਲ 3 ਵਾਰ ਕੀਤੀ ਫ਼ੋਨ ‘ਤੇ ਗੱਲ, NSG ਕਮਾਂਡੋਜ਼ ਨੇ ਮੋਰਚਾ ਸੰਭਾਲਿਆ

ਪ੍ਰਯਾਗਰਾਜ, 29 ਜਨਵਰੀ, ਦੇਸ਼ ਕਲਿਕ ਬਿਊਰੋ :

ਮਹਾਂਕੁੰਭ ‘ਚ ਭਗਦੜ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ‘ਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਮੱਸਿਆ ਦਾ ਅੰਮ੍ਰਿਤ ਇਸ਼ਨਾਨ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਖਾੜਿਆਂ ਨੇ ਮੀਟਿੰਗ ਕੀਤੀ। ਇਹ ਫੈਸਲਾ ਹੋਇਆ ਕਿ 10 ਵਜੇ ਤੋਂ ਬਾਅਦ ਅੰਮ੍ਰਿਤ ਇਸ਼ਨਾਨ ਕਰਨਗੇ। ਪੀਐਮ ਮੋਦੀ ਨੇ ਯੋਗੀ ਨਾਲ ਤਿੰਨ ਵਾਰ ਫੋਨ ‘ਤੇ ਗੱਲ ਕੀਤੀ ਅਤੇ ਘਟਨਾ ਦੀ ਜਾਣਕਾਰੀ ਲਈ। ਹੁਣ ਅਧਿਕਾਰੀ ਹੈਲੀਕਾਪਟਰ ਤੋਂ ਮਹਾਕੁੰਭ ਦੀ ਨਿਗਰਾਨੀ ਕਰ ਰਹੇ ਹਨ।
ਹਾਦਸੇ ਤੋਂ ਬਾਅਦ ਸੰਗਮ ਕੰਢੇ ‘ਤੇ ਐਨਐਸਜੀ ਕਮਾਂਡੋਜ਼ ਨੇ ਮੋਰਚਾ ਸੰਭਾਲ ਲਿਆ। ਸੰਗਮ ਨੋਜ ਇਲਾਕੇ ਵਿੱਚ ਆਮ ਲੋਕਾਂ ਦਾ ਦਾਖਲਾ ਰੋਕ ਦਿੱਤਾ ਗਿਆ ਹੈ। ਭੀੜ ਨੂੰ ਹੋਰ ਵਧਣ ਤੋਂ ਰੋਕਣ ਲਈ ਪ੍ਰਯਾਗਰਾਜ ਸ਼ਹਿਰ ‘ਚ ਵੀ ਸ਼ਰਧਾਲੂਆਂ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਲਈ ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਮਹਾਕੁੰਭ ‘ਚ ਭਗਦੜ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਨਿਵਾਸ ‘ਤੇ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਵਿੱਚ ਸੀਨੀਅਰ ਪੁਲਿਸ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ।

Published on: ਜਨਵਰੀ 29, 2025 9:53 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।