ਚੰਡੀਗੜ੍ਹ, 30 ਜਨਵਰੀ, ਦੇਸ਼ ਕਲਿਕ ਬਿਊਰੋ :
ਚੋਣ ਕਮਿਸ਼ਨ ਨੇ ਅੱਜ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ‘ਤੇ ਛਾਪਾ ਮਾਰਿਆ। ਕਮਿਸ਼ਨ ਦੀ ਟੀਮ ਤਲਾਸ਼ੀ ਲਈ ਕਪੂਰਥਲਾ ਹਾਊਸ ਪਹੁੰਚ ਗਈ ਹੈ।
ਇਸ ਕਾਰਵਾਈ ‘ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਟਵਿੱਟਰ ‘ਤੇ ਲਿਖਿਆ ਕਿ ਦਿੱਲੀ ਪੁਲਿਸ ਭਗਵੰਤ ਮਾਨ ਦੇ ਦਿੱਲੀ ਵਾਲੇ ਘਰ ‘ਤੇ ਛਾਪਾ ਮਾਰਨ ਪਹੁੰਚ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵਾਲੇ ਦਿਨ ਦਿਹਾੜੇ ਪੈਸੇ, ਜੁੱਤੀਆਂ, ਚਾਦਰਾਂ ਵੰਡ ਰਹੇ ਹਨ, ਇਹ ਦਿਖਾਈ ਨਹੀਂ ਦੇ ਰਹੇ। ਸਗੋਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਦੇ ਘਰ ਛਾਪਾ ਮਾਰਨ ਪਹੁੰਚ ਜਾਂਦੇ ਹਨ। ਵਾਹ ਭਾਜਪਾ! 5 ਨੂੰ ਦਿੱਲੀ ਵਾਲੇ ਜਵਾਬ ਦੇਣਗੇ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਘਰ ਛਾਪਾ ਮਾਰਨ ‘ਤੇ CM ਭਗਵੰਤ ਮਾਨ ਨੇ ਦਿੱਤਾ ਬਿਆਨ
Published on: ਜਨਵਰੀ 30, 2025 5:26 ਬਾਃ ਦੁਃ