ਜਮਹੂਰੀ ਅਧਿਕਾਰ ਸਭਾ ਵੱਲੋਂ ਬਠਿੰਡਾ ਅਗਜਨੀ ਕਾਂਡ ਦੀ ਰਿਪੋਰਟ ਪੇਸ਼

Punjab

ਜਮਹੂਰੀ ਅਧਿਕਾਰ ਸਭਾ ਵੱਲੋਂ ਬਠਿੰਡਾ ਅਗਜਨੀ ਕਾਂਡ ਦੀ ਰਿਪੋਰਟ ਪੇਸ਼

ਪੁਲਸ ਕਾਰਵਾਈ ਚ ਮਹੱਤਵਪੂਰਨ ਤੱਥ ਛੁਪਾਏ ਗਏ

ਸਮੁੱਚੇ ਘਟਨਾਕ੍ਰਮ ਲਈ ਪੁਲਿਸ-ਨਸ਼ਾ ਤਸਕਰਾਂ-ਸਰਪੰਚ ਤੇ ਸਿਆਸਤਦਾਨਾਂ ਦਾ ਗਠਜੋੜ ਜਿੰਮੇਵਾਰ – ਜਮਹੂਰੀ ਅਧਿਕਾਰ ਸਭਾ

ਬਠਿੰਡਾ : 30 ਜਨਵਰੀ, ਦੇਸ਼ ਕਲਿੱਕ ਬਿਓਰੋ

ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲਾ ਇਕਾਈ ਬਠਿੰਡਾ ਨੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਵਿਖੇ ਵਾਪਰੇ ਲੁੱਟਮਾਰ ਤੇ ਅਗਜਨੀ ਕਾਂਡ ਲਈ ਨਸ਼ਾ ਤਸਕਰਾਂ,ਪੁਲਿਸ, ਸਿਆਸਤਦਾਨਾਂ ਤੇ ਸਰਪੰਚ ਦੇ ਗਠਜੋੜ ਨੂੰ ਜਿੰਮੇਵਾਰ ਠਹਿਰਾਉਂਦਿਆਂ ਹਾਈਕੋਰਟ ਰਾਹੀਂ ਉੱਚ ਪਧਰੀ ਜਾਂਚ ਕਰਕੇ ਦੋਸ਼ੀਆਂ ਤੇ ਉਹਨਾਂ ਨੂੰ ਸ਼ਹਿ ਦੇਣ ਵਾਲੇ ਸਰਪੰਚ ਆਦਿ ਖਿਲਾਫ਼ ਪਰਚੇ ਦਰਜ ਕਰਨ ਅਤੇ ਨਸ਼ਾ ਰੋਕੂ ਐਕਟ ਤਹਿਤ ਸਖ਼ਤ ਸਜਾਵਾਂ ਦੇਣ,ਲੋਕਾਂ ਦੇ ਹੋਏ ਨੂਕਸਾਨ ਦਾ ਮੁਲਾਂਕਣ ਕਰਕੇ ਉਸ ਦੀ ਭਰਪਾਈ ਕਰਨ,ਲੋਕਾਂ ਨੂੰ ਰੋਟੀ ਰੋਜ਼ੀ ਚਲਾਉਣ ਲਈ ਵਿੱਤੀ ਸਹਾਇਤਾ ਦੇਣ,ਜਖ਼ਮੀਆਂ ਦਾ ਇਲਾਜ ਮੁਫਤ ਕਰਨ,ਜਿਨਾਂ ਪੁਲਿਸ ਅਧਿਕਾਰੀਆਂ ਨੇ ਅਣਗਿਹਲੀ ਵਰਤੀ ਤੇ ਤਸਕਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ,ਉਹਨਾਂ ਨੂੰ ਤੁਰੰਤ ਮੁਅਤਲ ਕਰਕੇ ਵਿਭਾਗੀ ਕਾਰਵਾਈ ਕਰਨ ਅਤੇ ਨਸ਼ਾ ਦੇ ਸੋਦਾਗਰਾਂ ਦੀ ਹਰ ਤਰ੍ਹਾਂ ਦੀ ਪੁਸ਼ਤਪਨਾਹੀ ਬੰਦ ਕਰਨ ਦੀ ਮੰਗ ਕੀਤੀ ਹੈ l

ਪ੍ਰਿੰ ਬੱਗਾ ਸਿੰਘ ਦੀ ਅਗਵਾਈ ਚ ਮਨੋਹਰ ਦਾਸ,ਡਾ ਅਜੀਤਪਾਲ ਸਿੰਘ,ਸਿਕੰਦਰ ਸਿੰਘ ਧਾਲੀਵਾਲ ਤੇ ਡਾ.ਸਰਦੂਲ ਸਿੰਘ ਗਰੇਵਾਲ ਤੇ ਅਧਾਰਤ ਪੰਜ ਮੈਂਬਰੀ ਜਾਂਚ ਕਮੇਟੀ ਨੇ ਘਟਨਾ ਸਥਲ ਦਾ ਦੌਰਾ ਕਰਕੇ ਪੀੜਤਾਂ ਦੇ ਬਿਆਨ ਲਏ,ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਜਖਮੀਆਂ ਦੀਆਂ ਰਿਪੋਰਟਾਂ ਦੀ ਜਾਂਚ ਕੀਤੀ,ਉਹਨਾਂ ਤੋਂ ਘਰਾਂ ਦੇ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਵੇਰਵਾ ਲਿਆ ਅਤੇ ਨਹੀਆਂ ਵਾਲੇ ਥਾਣੇ ਵਿੱਚ ਦਰਜ਼ ਐਫਆਈਆਰ ਤੇ ਹੋਰ ਦਸਤਾਵੇਜਾਂ ਦਾ ਅਧਿਐਨ ਕੀਤਾ l ਸਕੱਤਰ ਸੁਦੀਪ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਨਿਆਣਾ ਹਲਕੇ ਦੇ ਪਿੰਡ ਕੋਠੇ ਜੀਵਨ ਸਿੰਘ ਵਾਲਾ ਦੀ ਜਿਆਦਾਤਰ ਆਬਾਦੀ ਦਲਿਤ ਫਿਰਕੇ ਨਾਲ ਸਬੰਧ ਰੱਖਦੀ ਹੈ l ਪਿੰਡ ਤੋਂ ਥਾਣਾ ਨਹੀਆਂ ਵਾਲੇ ਦੀ ਦੂਰੀ ਮਹਿਜ ਅੱਠ ਕਿਲੋਮੀਟਰ ਹੈ l ਪਿੰਡ ਦੇ ਲੋਕਾਂ ਵਲੋਂ ਘਟਨਾ ਤੋਂ ਦੋ ਦਿਨ ਪਹਿਲਾਂ ਪਿੰਡ ਦੇ ਸਰਪੰਚ ਅਤੇ ਪੁਲਸ ਥਾਣੇ ਨੂੰ ਸੂਚਨਾ ਦਿੱਤੀ ਗਈ ਸੀ ਕਿ ਨਸ਼ਾ ਤਸਕਰ ਪਿੰਡ ਵਿੱਚ ਨਸ਼ਾ ਵੇਚਣ ਆਉਂਦੇ ਹਨ। ਜਦੋਂ ਰੋਕਿਆ ਜਾਂਦਾ ਹੈ ਤਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ l ਕੁਝ ਦਿਨ ਪਹਿਲਾਂ ਸਰਪੰਚ ਸਾਹਮਣੇ ਘਟਨਾ ਦੇ ਮੁੱਖ ਸਾਜ਼ਿਸ਼ਕਰਤਾ ਹਰਵਿੰਦਰ ਸਿੰਘ ਨੇ ਲੋਕਾਂ ਨੂੰ ਧਮਕੀ ਦਿੱਤੀ ਸੀ ਕਿ ਜਿਹਨਾਂ ਲੋਕਾਂ ਨੇ ਨਸ਼ਿਆਂ ਦਾ ਵਿਰੋਧ ਕੀਤਾ,ਉਹਨਾਂ ਦੇ ਘਰ ਫੂਕ ਦਿੱਤੇ ਜਾਣਗੇ l ਆਮ ਆਦਮੀ ਪਾਰਟੀ ਨਾਲ ਸੰਬੰਧਿਤ ਪਿੰਡ ਦੇ ਸਰਪੰਚ ਬੰਤਾ ਸਿੰਘ ਦੀ ਮੁੱਖ ਦੋਸ਼ੀ ਹਰਵਿੰਦਰ ਸਿੰਘ ਨੇ ਵੋਟਾਂ ਵਿੱਚ ਭਾਰੀ ਮਦਦ ਕੀਤੀ ਸੀ l ਸਰਕਾਰ ਪੁਲਸ ਤੇ ਸਰਪੰਚ ਦੀ ਸ਼ਹਿ ਤੇ ਪਿੰਡ ਵਿੱਚ ਵੀ ਨਸ਼ਿਆਂ ਦਾ ਕਾਰੋਬਾਰ ਚਲਦਾ ਹੈ l ਇੱਕ ਸਾਬਕਾ ਸਰਪੰਚ ਜਸਵੰਤ ਸਿੰਘ ਬਰਾੜ ਨੇ ਇਸ ਤੱਥ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਰਮਪ੍ਰੀਤ,ਲਵਪ੍ਰੀਤ ਅਤੇ ਹਰਵਿੰਦਰ ਸਿੰਘ ਚਿੱਟਾ ਵੇਚਦੇ ਹਨ l ਕਈ ਵਿਅਕਤੀ ਨਸ਼ਾ ਕਰਦੇ ਮਰ ਵੀ ਗਏ ਹਨ ਅਤੇ ਪਿੰਡ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਭੇਜਿਆ ਜਾਂਦਾ ਹੈ l 9 ਜਨਵਰੀ ਦੀ ਰਾਤ ਨੂੰ 150/200 ਲੋਕਾਂ ਦੇ ਹਥਿਆਰਬੰਧ ਗਰੋਹ ਨੇ ਪੈਟਰੋਲ ਬੰਬ ਸੁੱਟ ਕੇ ਕਰੀਬ ਅੱਠ ਘਰਾਂ ਨੂੰ ਸਾੜਿਆ ਤੇ ਉਨਾਂ ਦੇ ਕੀਮਤੀ ਸਮਾਨ ਨੂੰ ਤਹਿਸ ਨਹਿਸ ਕੀਤਾ ਹੈ। ਗੁੰਡਾਗਰਦੀ,ਲੁੱਟਖੋਹ ਤੇ ਅੱਗਜਨੀ ਦਾ ਇਹ ਨੰਗਾ ਨਾਚ ਕਈ ਘੰਟੇ ਚਾਲੂ ਰਿਹਾ। ਗੋਰਾ ਸਿੰਘ ਨਾਂ ਦੇ ਵਿਅਕਤੀ ਨੇ ਤਾਂ ਨਿੰਮ ਦੇ ਦਰਖਤ ਤੇ ਚੜ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ l ਪ੍ਰਗਟ ਸਿੰਘ ਕੇਵਲ ਸਿੰਘ ਜਸਪ੍ਰੀਤ ਦਲੀਪ ਸਿੰਘ ਰੂਪ ਸਿੰਘ ਤੇ ਹੋਰਾਂ ਨੂੰ ਤੇਜਧਾਰ ਹਥਿਆਰਾਂ ਨਾਲ ਜਖਮੀ ਕੀਤਾ,ਜਿਨਾਂ ਨੂੰ ਗੋਨਿਆਣੇ ਦੇ ਹਸਪਤਾਲ ਦਖਲ ਕਰਾਇਆ ਗਿਆ l ਘਰਾਂ ਦੀਆਂ ਪੇਟੀਆਂ,ਅਲਮਾਰੀਆਂ,ਵਹੀਕਲਾਂ ਨੂੰ ਪੈਟਰੋਲ ਬੰਬ ਸੁੱਟ ਕੇ ਸਾੜਿਆ ਗਿਆ l ਕਿਰਪਾਨਾ ਤੇ ਕਾਪਿਆਂ ਆਦਿ ਨਾਲ ਘਰਾਂ ਦੇ ਸਮਾਨ ਨੂੰ ਤਹਿਸ-ਨਹਿਸ ਕੀਤਾ l ਲੈਟਰਨਾਂ ਤੱਕ ਨੂੰ ਤੋੜ ਦਿੱਤਾ l ਲੱਖਾਂ ਰੁਪਏ ਦਾ ਨੁਕਸਾਨ ਹੋਇਆ l ਪੰਜਾਬ ਸੂਬੇ ਦੀ ਸ਼ਾਇਦ ਇਹ ਪਹਿਲੀ ਘਟਨਾ ਹੈ ਜਿੱਥੇ ਨਸ਼ਾ ਤਸਕਰਾਂ ਨੇ ਪੈਟਰੋਲ ਬੰਬ ਸੁੱਟ ਕੇ ਘਰਾਂ ਨੂੰ ਸਾੜਿਆਂ ਹੈ l ਪਿੱਛੋਂ ਕੀਤੀ ਪੁਲਸ ਕਾਰਵਾਈ ਤੱਥਾਂ ਨੂੰ ਛੁਪਾਉਣ ਦੀ ਕਵਾਇਤ ਹੋ ਨਿਬੜੀ ਹੈ l ਲੋਕਾਂ ਨੂੰ ਮਾਰਨ ਦੀ ਨੀਅਤ ਨਾਲ ਦਹਿਸ਼ਤਜ਼ਦਾ ਕਰਕੇ ਸਬਕ ਸਿਖਾਉਣ ਲਈ ਕੀਤੇ ਜਥੇਬੰਦਕ ਕਰਾਈਮ ਨੂੰ ਢਕਣ ਦਾ ਪੁਲਸ ਨੇ ਪੂਰਾ ਯਤਨ ਕੀਤਾ ਹੈ l ਲੋਕਾਂ ਵੱਲੋਂ ਸਪਸ਼ਟ ਦਸਣ ਦੇ ਬਾਵਜੂਦ ਪਿੰਡ ਦੇ ਸਰਪੰਚ ਨੂੰ ਜਾਂਚ ਦੇ ਘੇਰੇ ਵਿੱਚ ਨਹੀਂ ਲਿਆਂਦਾ ਹੈ l ਤੱਥਾਂ ਦੀ ਭੰਨ ਤੋੜ ਕਰਕੇ ਅਸਲੀਅਤ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਦੋਸ਼ੀ ਹਰਵਿੰਦਰ ਸਿੰਘ ਨੇ ਆਪਣੇ ਘਰ ਦੀ ਭੰਨਤੋੜ ਆਪ ਕਰਵਾਈ ਤਾਂ ਕਿ ਕਾਉਂਟਰ ਕੇਸ ਬਣ ਸਕੇ l ਲੋਕਾਂ ਵੱਲੋਂ ਸਮੇਂ ਸਿਰ ਇਤਲਾਹ ਦੇਣ ਦੇ ਬਵਜੂਦ ਪੁਲਿਸ ਬਹੁਤ ਦੇਰ ਨਾਲ ਪਹੁੰਚੀ ਤੇ ਐਫਆਈਆਰ ਅਗਲੇ ਦਿਨ 8 ਵਜੇ ਰਾਤ ਨੂੰ ਦਰਜ ਕੀਤੀ l ਜੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਦੇ ਤਾਂ ਉਹਨਾਂ ਨੇ ਵੀ ਅੱਗ ਵਿੱਚ ਸੜ ਜਾਣਾ ਸੀ l ਕੁੜੀਆਂ ਦੇ ਵਿਆਹ ਲਈ ਬਣਾਏ ਦਾਜ ਅਤੇ ਬੱਚਿਆਂ ਦੇ ਸਰਟੀਫਿਕੇਟ ਤੱਕ ਸਾੜ ਦਿੱਤੇ ਗਏ। ਦੋ ਦਿਨ ਪਹਿਲਾਂ ਦਿੱਤੀ ਇਤਲਾਹ ਮੁਤਾਬਿਕ ਜੇ ਪੁਲਿਸ ਕਾਰਵਾਈ ਕਰਦੀ ਤਾਂ ਇਹ ਘਟਨਾ ਕਦੇ ਨਾ ਵਾਪਰਦੀ l ਨਹੀਂਆਂ ਵਾਲੇ ਦੇ ਥਾਣਾ ਮੁੱਖੀ ਤੇ ਜਿਲ੍ਹਾ ਪੁਲਿਸ ਮੁੱਖੀ ਨੇ ਤਾਂ ਇਸ ਨੂੰ ਦੋ ਘਰਾਂ ਦੀ ਨਿੱਜੀ ਰੰਜਿਸ਼ ਦੀ ਘਟਨਾ ਕਹਿ ਕੇ ਪੱਲਾ ਝਾੜ ਦਿੱਤਾ l ਪੰਜ ਹਮਲਾਵਰਾਂ ਦਾ ਅਪਰਾਧਿਕ ਪਿੱਛੋਕੜ ਹੈ l ਹਰਵਿੰਦਰ ਸਿੰਘ,ਲਵਪ੍ਰੀਤ,ਅਜੇਪਾਲ,ਧਰਮਪ੍ਰੀਤ ਤੇ ਸੁਖਪ੍ਰੀਤ ਖਿਲਾਫ ਕਈ ਕੇਸ ਵੱਖ-ਵੱਖ ਥਾਣੀਆਂ ਵਿੱਚ ਦਰਜ ਹਨ l ਪਿੰਡ ਦੇ ਸਰਪੰਚ,ਸਥਾਨਕ ਪੁਲਿਸ ਅਤੇ ਸਿਆਸਤਦਾਨਾਂ ਨੂੰ ਪਹਿਲਾਂ ਪਤਾ ਸੀ ਕਿ ਪਿੰਡ ਵਿੱਚ ਨਸ਼ਾ ਵੇਚਿਆ ਜਾਂਦਾ ਹੈ। ਇਲਾਕੇ ਦੇ ਐਮਐਲਏ ਮਾਸਟਰ ਜਗਸੀਰ ਸਿੰਘ ਨੇ ਪਿੰਡ ਪਹੁੰਚ ਕੇ ਪੀੜਤਾਂ ਨਾਲ ਘੱਟ ਅਤੇ ਤਸਕਰਾਂ ਤੇ ਸਰਪੰਚ ਨਾਲ ਹਮਦਰਦੀ ਵੱਧ ਵਿਖਾਈ l ਉਹ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਨਹੀਂ ਪਾਉਣਾ ਚਾਹੁੰਦੇ ਸਨ l ਸਭਾ ਦੀ ਜਾਂਚ ਕਮੇਟੀ ਪੁਲਿਸ ਦੇ ਇਸ ਦਾਅਵੇ ਨੂੰ ਮੁੱਢ ਤੋਂ ਰੱਦ ਕਰਦੀ ਹੈ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਸੀ l ਅਜੇਹੀ ਵਹਿਸ਼ੀ ਘਟਨਾ ਨੂੰ ਅੰਜਾਮ ਦੇਣਾ ਇਹ ਦਰਸਾਉਂਦਾ ਹੈ ਕਿ ਪੁਲਿਸ,ਨਸ਼ਾ ਤਸ਼ਕਰਾਂ,ਸਰਪੰਚ ਤੇ ਸਿਆਸਤਦਾਨਾਂ ਦਾ ਗੱਠਜੋੜ ਇਸ ਪਿੱਛੇ ਖੜ੍ਹਾ ਹੈ। ਨਸ਼ਿਆਂ ਦੇ ਵਸੀਹ ਵਪਾਰ ਪਿਛੇ ਤਾਕਤਵਰ ਕਾਰਟੇਲ,ਸੰਗਠਤ ਅਪਰਾਧ ਸਮੁਹਾਂ,ਸਰਕਾਰਾਂ ਤੇ ਏਜੰਸੀਆਂ ਦਾ ਹੱਥ ਹੈ l ਆਰਥਿਕ ਮੰਦੀ,ਖੇਤੀ/ਸਨਅਤੀ ਸੰਕਟ,ਗਰੀਬੀ,ਬੇਰੁਜਗਾਰੀ ਤੇ ਕਰਜ਼ਿਆਂ ਦੀ ਮਾਰ ਹੇਠ ਆਏ ਲੋਕ ਵਿਦੇਸ਼ ਭੱਜਣ ਲਈ ਮਜਬੂਰ ਹਨ l ਨਸ਼ਿਆਂ ਦੀ ਓਵਰਡੋਜ ਨਾਲ ਸੈਂਕੜੇ ਨੌਜਵਾਨਾ ਨਿੱਤ ਮਰਦੇ ਹਨ l ਸਭਾ ਨੇ ਬੁੱਧੀਜੀਵੀਆਂ,ਨੌਜਵਾਨਾਂ,ਵਿਦਿਆਰਥੀਆਂ ਤੇ ਔਰਤਾਂ ਦੀਆਂ ਸੰਸਥਾਵਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਨਸ਼ਾ ਦੇ ਵਪਾਰ ਪਿਛੇ ਕਾਰਜਸ਼ੀਲ ਕਰਟੇਲਾਂ,ਸੰਗਠਤ ਗਰੋਹਾਂ,ਸਰਕਾਰਾਂ ਤੇ ਏਜੰਸੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਤਾਂ ਕਿ ਨਸ਼ੇ ਦੇ ਦੇਂਤ ਨੂੰ ਨੱਥ ਮਾਰ ਜਾ ਸਕੇ ਹੈ l

Published on: ਜਨਵਰੀ 30, 2025 6:34 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।