ਜੁਬਾ, 30 ਜਨਵਰੀ, ਦੇਸ਼ ਕਲਿਕ ਬਿਊਰੋ :
ਦੱਖਣੀ ਸੂਡਾਨ ਦੇ ਯੂਨਿਟੀ ਸਟੇਟ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਦੀ ਰਿਪੋਰਟ ਮੁਤਾਬਕ ਇਹ ਛੋਟਾ ਜਹਾਜ਼ ਸੀ ਜਿਸ ਵਿੱਚ ਦੋ ਪਾਇਲਟਾਂ ਸਮੇਤ 21 ਲੋਕ ਸਵਾਰ ਸਨ। ਇਸ ਜਹਾਜ਼ ਨੂੰ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਨੇ ਕਿਰਾਏ ‘ਤੇ ਲਿਆ ਹੋਇਆ ਸੀ।
ਯੂਨਿਟੀ ਰਾਜ ਦੇ ਸੂਚਨਾ ਮੰਤਰੀ ਗਟਵੇਚ ਬਿਪਲ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 10.30 ਵਜੇ ਵਾਪਰਿਆ। ਜਹਾਜ਼ ਰਾਜਧਾਨੀ ਜੁਬਾ ਜਾ ਰਿਹਾ ਸੀ। ਬਿਪਲ ਨੇ ਦੱਸਿਆ ਕਿ ਜਹਾਜ਼ ‘ਚ ਬੈਠੇ ਸਾਰੇ ਲੋਕ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਦੇ ਤੇਲ ਕਰਮਚਾਰੀ ਸਨ। ਬਿਪਲ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਦੋ ਚੀਨੀ ਅਤੇ ਇੱਕ ਭਾਰਤੀ ਨਾਗਰਿਕ ਸ਼ਾਮਲ ਹੈ।
Published on: ਜਨਵਰੀ 30, 2025 7:11 ਪੂਃ ਦੁਃ