ਚੰਡੀਗੜ੍ਹ, 30 ਜਨਵਰੀ, ਦੇਸ਼ ਕਲਿੱਕ ਬਿਓਰੋ :
ਵਾਹਨਾਂ ਲਈ ਵੀਆਈਪੀ ਨੰਬਰ ਲੈਣ ਵਾਲਿਆਂ ਲਈ ਇਹ ਖਾਸ਼ ਖਬਰ ਹੈ ਕਿ ਹੁਣ ਨੰਬਰ ਹੋਰ ਮਹਿੰਗੇ ਮਿਲਣਗੇ। ਜਿਹੜੇ ਲੋਕ ਵੀਆਈਪੀ ਨੰਬਰ ਲੈਣ ਦੇ ਚਾਹਵਾਨ ਹਨ ਉਨ੍ਹਾਂ ਉਤੇ ਹੋਰ ਆਰਥਿਕ ਬੋਝ ਪਵੇਗਾ। ਪੰਜਾਬ ਸਰਕਾਰ ਵੱਲੋਂ ਵੀਆਈਪੀ ਨੰਬਰਾਂ ਨੂੰ ਹੋਰ ਮਹਿੰਗਾ ਕੀਤਾ ਗਿਆ ਹੈ। ਇਸ ਸਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਰਜਿਸਟ੍ਰੇਸ਼ਨ ਨੰਬਰ 0001 ਹੁਣ 5 ਲੱਖ ਰੁਪਏ ਵਿੱਚ ਮਿਲੇਗਾ। ਇਹ ਨੰਬਰ ਪਹਿਲਾਂ 2.5 ਲੱਖ ਰੁਪਏ ਵਿੱਚ ਮਿਲਦਾ ਸੀ, ਸਰਕਾਰ ਨੇ ਇਸ ਨੰਬਰ ਦੀ ਕੀਮਤ ਦੁਗਣੀ ਵਧਾ ਦਿੱਤੀ ਹੈ। 0002 ਤੋਂ 0009 ਤੱਕ ਦੇ ਨੰਬਰ ਹੁਣ 2 ਲੱਖ ਰੁਪਏ ਵਿੱਚ ਮਿਲਣਗੇ, ਇਸ ਤੋਂ ਪਹਿਲਾਂ ਇਹ 25000 ਰੁਪਏ ਵਿੱਚ ਮਿਲਦੇ ਸਨ। ਇਸ ਤੋਂ ਇਲਾਵਾ 7777, 1111 ਵਰਗੇ ਨੰਬਰ ਲੈਣ ਲਈ 1 ਲੱਖ ਰੁਪਏ ਦੇਣਾ ਪਵੇਗਾ, ਜੋ ਪਹਿਲਾਂ 12500 ਰੁਪਏ ਵਿੱਚ ਮਿਲਦੇ ਸਨ। ਇਸ ਤੋਂ ਇਲਾਵਾ ਜੋ ਨੰਬਰ ਪਹਿਲਾਂ ਮੁਫ਼ਤ ‘ਚ ਮਿਲਦੇ ਸਨ ਜਿਵੇਂ 1008, 0295 ਹੁਣ ਇਨ੍ਹਾਂ ਨੰਬਰਾਂ ਦਾ 1 ਲੱਖ ਰੁਪਏ ਦੇਣਾ ਪਵੇਗਾ। 1313 ਪਹਿਲਾਂ 5000 ਰੁਪਏ ਵਿੱਚ ਮਿਲਦੇ ਸਨ ਉਹ ਹੁਣ ਇਹ 1 ਲੱਖ ਰੁਪਏ ਵਿੱਚ ਉਪਲਬਧ ਮਿਲਣਗੇ ।
Published on: ਜਨਵਰੀ 30, 2025 10:53 ਪੂਃ ਦੁਃ