ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦਾ ਮਾਮਲਾ : ਮੁਲਜ਼ਮ ਨੇ ਬਠਿੰਡਾ ਵਿਖੇ ਵੀ ਸਾੜਨਾ ਸੀ ਝੰਡਾ, 5 ਦਿਨ ਦਾ ਰਿਮਾਂਡ ਮਿਲਿਆ

ਪੰਜਾਬ

ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦਾ ਮਾਮਲਾ : ਮੁਲਜ਼ਮ ਨੇ ਬਠਿੰਡਾ ਵਿਖੇ ਵੀ ਸਾੜਨਾ ਸੀ ਝੰਡਾ, 5 ਦਿਨ ਦਾ ਰਿਮਾਂਡ ਮਿਲਿਆ

ਅੰਮ੍ਰਿਤਸਰ, 31 ਜਨਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦੇ ਹੈਰੀਟੇਜ ਰੋਡ ‘ਤੇ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਅਕਾਸ਼ਦੀਪ ਸਿੰਘ ਦਾ ਦੁਬਈ ‘ਚ ਬ੍ਰੇਨਵਾਸ਼ ਕੀਤਾ ਗਿਆ। ਅਕਾਸ਼ਦੀਪ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਸ ਉਸ ਨੂੰ ਮੁੜ ਅਦਾਲਤ ਵਿਚ ਲੈ ਗਈ, ਜਿੱਥੇ ਪੁਲਸ ਨੇ ਉਸ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ ਬਠਿੰਡਾ ਵਿੱਚ ਵੀ ਝੰਡਾ ਸਾੜਨਾ ਸੀ, ਜਿਸ ਦੀ ਬਰਾਮਦਗੀ ਹੋਣੀ ਬਾਕੀ ਹੈ।
ਦਲਿਤ ਭਾਈਚਾਰੇ ਵਲੋਂ ਅਦਾਲਤ ਵਿੱਚ ਪੁੱਜੇ ਐਡਵੋਕੇਟ ਅਨਿਲ ਕੁਮਾਰ ਚੀਮਾ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਅਜੇ ਤੱਕ ਕੋਈ ਝੰਡਾ ਬਰਾਮਦ ਨਹੀਂ ਕੀਤਾ ਹੈ। ਜਿਸ ਨੂੰ ਉਹ ਬਠਿੰਡਾ ਵਿਖੇ ਸਾੜਨ ਜਾ ਰਿਹਾ ਸੀ।ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦੇ ਦੁਬਈ ਨਾਲ ਸਬੰਧ ਜੁੜੇ ਹੋਏ ਹਨ।ਦੁਬਈ ‘ਚ ਉਸ ਦਾ ਬ੍ਰੇਨਵਾਸ਼ ਕਰ ਕੇ ਮਾਹੌਲ ਖ਼ਰਾਬ ਕਰਨ ਲਈ ਪੰਜਾਬ ਭੇਜਿਆ ਗਿਆ।
ਮੁਲਜ਼ਮ ਨੇ 26 ਜਨਵਰੀ ਨੂੰ ਡਾਕਟਰ ਭੀਮ ਰਾਮ ਅੰਬੇਡਕਰ ਦੇ ਬੁੱਤ ਹੇਠਾਂ ਤਿਰੰਗਾ ਫੂਕਿਆ ਸੀ। ਇਸ ਤੋਂ ਬਾਅਦ ਉਹ ਹਥੌੜਾ ਲੈ ਕੇ ਬੁੱਤ ‘ਤੇ ਚੜ੍ਹ ਗਿਆ ਸੀ।

Published on: ਜਨਵਰੀ 31, 2025 5:43 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।