ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਚੰਡੀਗੜ੍ਹ ਬਿਜਲੀ ਖੇਤਰ ਦੇ ਨਿੱਜੀਕਰਨ ਦੇ ਵਿਰੋਧ ਵਜੋਂ ਕੀਤੀ ਰੋਸ ਰੈਲੀ
ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰੇ ਸੂਬਾ ਅਤੇ ਕੇਂਦਰ ਸਰਕਾਰ :-ਜਗਸੀਰ ਸਿੰਘ ਭੰਗੂ
ਲਹਿਰਾ ਮੁਹੱਬਤ:1 ਫਰਵਰੀ 2025, ਦੇਸ਼ ਕਲਿੱਕ ਬਿਓਰੋ
ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਬਿਜਲੀ ਖੇਤਰ ਦੇ ਨਿੱਜੀਕਰਨ ਦੇ ਵਿਰੋਧ ਵਜੋਂ ਰੋਸ਼ ਰੈਲੀ ਕਰਕੇ ਰੋਸ਼ ਪ੍ਰਗਟਾਵਾ ਕੀਤਾ,ਇਸ ਸਮੇਂ ਹਾਜ਼ਿਰ ਜਥੇਬੰਦੀ ਦੇ ਜਰਨਲ ਸਕੱਤਰ ਜਗਸੀਰ ਸਿੰਘ ਭੰਗੂ,ਕੈਸ਼ੀਅਰ ਲਛਮਣ ਸਿੰਘ ਰਾਮਪੁਰਾ,ਮੀਤ ਪ੍ਰਧਾਨ ਨਾਇਬ ਸਿੰਘ ਲਹਿਰਾ ਅਤੇ ਭਗਤ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ 01 ਫ਼ਰਵਰੀ 2025 ਤੋਂ ਚੰਡੀਗੜ੍ਹ ਬਿਜਲੀ ਖੇਤਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੇ ਲੋਕ-ਦੋਖੀ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੇ ਇਸ ਤਬਾਹਕੁੰਨ ਫ਼ੈਸਲੇ ਦੇ ਲਾਗੂ ਹੋਣ ਨਾਲ਼ ਸਥਾਈ ਰੁਜ਼ਗਾਰ,ਉਜ਼ਰਤੀ ਪ੍ਰਣਾਲੀ,ਟਰੇਡ ਯੂਨੀਅਨ ਅਧਿਕਾਰ ਅਤੇ ਪੈਨਸ਼ਨਰੀ ਸੇਵਾ ਲਾਭ ਸਭ ਖੁੱਸ ਜਾਣਗੇ ਅਤੇ ਖੇਤੀ/ਸਨਅਤੀ ਖੇਤਰ ਲਈ ਜ਼ੋ ਤਿਲ਼-ਫੁਲ ਸਹੂਲਤਾਂ ਇਸ ਸਮੇਂ ਹਾਸਲ ਹਨ ਉਹ ਵੀ ਇਸ ਫ਼ੈਸਲੇ ਨਾਲ਼ ਖੁੱਸ ਜਾਣਗੀਆਂ ਅਤੇ ਇਸ ਫ਼ੈਸਲੇ ਨਾਲ਼ ਖੇਤੀ ਅਤੇ ਸਨਅਤੀ ਪੈਦਾਵਾਰ ਦੀਆਂ ਪੈਦਾਵਾਰੀ ਕੀਮਤਾਂ ਦਾ ਵਧਣਾ ਨਿਸ਼ਚਿਤ ਹੈ ਅਤੇ ਨਿੱਜੀਕਰਨ ਦੇ ਇਸ ਤਬਾਹਕੁੰਨ ਫ਼ੈਸਲੇ ਦਾ ਅਸਰ ਸਮੂਹ ਮਿਹਨਤਕਸ਼ ਲੋਕਾਂ ਦੇ ਹਰ ਹਿੱਸੇ ਤੇ ਪੈਣਾ ਨਿਸ਼ਚਿਤ ਹੈ ਅਤੇ ਨੇੜ ਭਵਿੱਖ ਵਿੱਚ ਪੰਜਾਬ-ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਬਿਜਲੀ ਖੇਤਰ ਸਮੇਤ ਭਾਰਤ ਦੇ ਬਿਜਲੀ ਖੇਤਰ ਦਾ ਨਿੱਜੀਕਰਨ ਨਿਸ਼ਚਿਤ ਹੈ ਇਸ ਲਈ ਇਹ ਹਮਲਾ ਸਿਰਫ ਚੰਡੀਗੜ੍ਹ ਅਤੇ ਉਤੱਰ ਪ੍ਰਦੇਸ਼ ਦੇ ਬਿਜਲੀ ਮੁਲਾਜ਼ਮਾਂ ਤੱਕ ਸੀਮਤ ਨਹੀਂ ਸਗੋਂ ਸਮੁੱਚੇ ਦੇਸ਼ ਦੇ ਬਿਜਲੀ ਮੁਲਾਜ਼ਮਾਂ,ਪੈਨਸ਼ਨਰਾਂ,ਕਿਸਾਨਾਂ,ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਤੇ ਹਮਲਾ ਹੈ ਸੋ ਇਸ ਲਈ ਨਿੱਜੀਕਰਨ ਦੇ ਇਸ ਤਬਾਹਕੁੰਨ ਫ਼ੈਸਲੇ ਦਾ ਸਮੂਹ ਸੰਘਰਸ਼ਸ਼ੀਲ ਤਬਕਿਆਂ ਵੱਲੋਂ ਵਿਰੋਧ ਕਰਨਾ ਅਣ-ਸਰਦੀ ਲੋੜ ਹੈ,ਇਸ ਸਮੇਂ ਹਾਜ਼ਿਰ ਆਗੂਆਂ ਨੇ ਪਾਵਰਕਾਮ ਅਤੇ ਟ੍ਰਾਂਸਕੋ ਦੀ ਲੁਧਿਆਣਾ ਮੈਨੇਜਮੈਂਟ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਠੇਕਾ ਮੁਲਾਜ਼ਮਾਂ ਤੇ ਪੁਲਿਸ ਕੇਸ ਦਰਜ਼ ਕਰਵਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ !
Published on: ਫਰਵਰੀ 1, 2025 4:07 ਬਾਃ ਦੁਃ